ਸੈਮੀਫਾਈਨਲ ''ਚ ਪਹੁੰਚੇ ਅਮਿਤ ਪੰਘਾਲ, ਪਹਿਲਾ ਵਰਲਡ ਚੈਂਪੀਅਨਸ਼ਿਪ ''ਚ ਤਮਗਾ ਪੱਕਾ
Wednesday, Sep 18, 2019 - 05:43 PM (IST)

ਸਪੋਰਟਸ ਡੈਸਕ : ਏਸ਼ੀਆਈ ਖੇਡਾਂ ਵਿਚ ਸੋਨ ਤਮਗਾ ਜੇਤੂ ਮੁੱਕੇਬਾਜ਼ ਅਮਿਤ ਪੰਘਾਲ (52 ਕਿ.ਗ੍ਰਾ) ਨੇ ਬੁੱਧਵਾਰ ਨੂੰ ਇੱਥੇ ਸੈਮੀਫਾਈਨਲ ਵਿਚ ਪਹੁੰਚ ਕੇ ਵਰਲਡ ਚੈਂਪੀਅਨਸ਼ਿਪ ਵਿਚ ਪਹਿਲਾ ਤਮਗਾ ਪੱਕਾ ਕਰ ਲਿਆ ਹੈ। ਮੌਜੂਦਾ ਏਸ਼ੀਆਈ ਚੈਂਪੀਅਨ ਅਤੇ ਦੂਜਾ ਦਰਜਾ ਪ੍ਰਾਪਤ ਪੰਘਾਲ ਨੇ ਫਿਲੀਪੀਂਸ ਦੇ ਕਾਰਲੋ ਪਾਲਾਮ ਨੂੰ 4-1 ਨਾਲ ਹਰਾ ਕੇ ਕਾਂਸੀ ਤਮਗਾ ਪੱਕਾ ਕਰ ਲਿਆ ਹੈ। ਪੰਘਾਲ ਨੇ ਇਸ ਤੋਂ ਪਹਿਲਾਂ ਪਾਲਾਮ ਨੂੰ ਪਿਛਲੇ ਸਾਲ ਏਸ਼ੀਆਈ ਖੇਡਾਂ ਵਿਚ ਹਰਾਇਆ ਸੀ। ਅੰਤਿਮ ਚਾਰ ਮੁਕਾਬਲਿਆਂ ਵਿਚ ਹਾਰਿਆਣੇ ਦੇ ਇਸ ਮੁੱਕੇਬਾਜ਼ ਦਾ ਸਾਹਮਣਾ ਕਜਾਖਸਤਾਨ ਦੇ ਸਾਕੇਨ ਬਿਬੋਸਿਨੋਵ ਨਾਲ ਹੋਵੇਗਾ ਜਿਸ ਨੇ ਕੁਆਰਟਰ ਫਾਈਨਲ ਵਿਚ ਆਰਮੇਨੀਆ ਦੇ ਯੂਰੋਪੀਏ ਸੋਨ ਤਮਗਾ ਜੇਤੂ ਅਤੇ 6ਵਾਂ ਦਰਜਾ ਆਰਟਰ ਹੋਵਹਾਨਿਸਯਾਨ ਨੂੰ ਹਰਾਇਆ ਸੀ। ਪੰਘਾਲ ਵਰਲਡ ਚੈਂਪੀਅਨਸ਼ਿਪ ਦੇ ਪਿਛਲੇ ਗੇੜ ਦੇ ਵੀ ਕੁਆਰਟਰ ਫਾਈਨਲ ਵਿਚ ਪਹੁੰਚੇ ਸੀ ਪਰ 49 ਕਿ.ਗ੍ਰਾ ਭਾਰ ਵਰਗ ਵਿਚ ਉਹ ਤਦ ਸਾਬਕਾ ਚੈਂਪੀਅਨ ਹਸਨਬੁਆਏ ਤੋਂ ਹਾਰ ਗਏ ਸੀ।