ਤਮਗਾ ਜਿੱਤਦੇ ਹੀ ਅਮਿਤ ਨੇ ਟਵੀਟ ਰਾਹੀਂ ਖੋਲ ਦਿੱਤਾ ਪਿਤਾ ਅਤੇ ਕੋਚ ਦਾ ਰਾਜ਼, ਜਾਨਣ ਲਈ ਪੜ੍ਹੋ ਪੂਰੀ ਖਬਰ

Sunday, Sep 02, 2018 - 03:06 PM (IST)

ਤਮਗਾ ਜਿੱਤਦੇ ਹੀ ਅਮਿਤ ਨੇ ਟਵੀਟ ਰਾਹੀਂ ਖੋਲ ਦਿੱਤਾ ਪਿਤਾ ਅਤੇ ਕੋਚ ਦਾ ਰਾਜ਼, ਜਾਨਣ ਲਈ ਪੜ੍ਹੋ ਪੂਰੀ ਖਬਰ

ਨਵੀਂ ਦਿੱਲੀ— ਅਮਿਤ ਪੰਘਾਲ ਨੇ ਏਸ਼ੀਆਈ ਖੇਡਾਂ 2018 ਦੇ 14ਵੇਂ ਦਿਨ ਅਰਥਾਤ ਸ਼ਨੀਵਾਰ ਨੂੰ ਓਲੰਪਿਕ ਚੈਂਪੀਅਨ ਹਸਨਬਾਇ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਅਤੇ ਇਸ ਮੁਸ਼ਕਲ ਜਿੱਤ ਦੇ ਕਾਰਨ ਉਹ ਪੂਰੇ ਦਿਨ ਸੋਸ਼ਲ ਮੀਡੀਆ 'ਤੇ ਛਾਏ ਰਹੇ। ਅਮਿਤ ਨੇ ਸੋਨ ਤਮਗਾ ਜਿੱਤਦੇ ਹੀ ਸੋਸ਼ਲ ਮੀਡੀਆ 'ਤੇ ਵੀ ਕਦਮ ਰਖਿਆ ਅਤੇ ਆਪਣੇ ਪਹਿਲੇ ਹੀ ਟਵੀਟ 'ਚ ਪਿਤਾ ਅਤੇ ਕੋਚ ਦਾ ਰਾਜ਼ ਉਜਾਗਰ ਕਰ ਦਿੱਤਾ ਜਿਸ ਤੋਂ ਬਾਅਦ ਗੀਤਾ ਫੋਗਾਟ ਸਮੇਤ ਬਾਕੀ ਲੋਕ ਉਸ 'ਤੇ ਕੁਮੈਂਟ ਕਰਨ ਲੱਗੇ, ਦਰਅਸਲ ਅਮਿਤ ਨੇ ਆਪਣੇ ਪਹਿਲੇ ਹੀ ਟਵੀਟ 'ਚ ਲਿਖਿਆ ਕਿ ਉਨ੍ਹਾਂ ਦੇ ਪਿਤਾ ਅਤੇ ਕੋਚ ਦੋਵੇਂ ਹੀ ਅਦਾਕਾਰ ਧਰਮਿੰਦਰ ਦੇ ਇੰਨੇ ਜ਼ਬਰਦਸਤ ਫੈਨ ਹਨ ਕਿ ਉਨ੍ਹਾਂ ਦੀ ਫਿਲਮ ਦੇ ਬ੍ਰੇਕ 'ਚ ਵੀ ਉਹ ਚੈਨਲ ਤੱਕ ਵੀ ਨਹੀਂ ਬਦਲਣ ਦਿੰਦੇ। ਇਸ ਦੇ ਨਾਲ ਹੀ ਅਮਿਤ ਨੇ ਆਪਣੀ ਇੱਛਾ ਵੀ ਜ਼ਾਹਰ ਕਰ ਦਿੱਤੀ ਹੈ ਜੋ ਤੁਸੀ ਹੇਠਾਂ ਟਵੀਟ ਨੂੰ ਪੜ੍ਹ ਕੇ ਜਾਨ ਸਕਦੇ ਹੋ ।

 


Related News