ਵਿਕਟ ਲਈ ਅਮਿਤ ਮਿਸ਼ਰਾ ਨੇ ਨਿਯਮਾਂ ਨੂੰ ਟੰਗਿਆ ਛਿੱਕੇ, ਵਿਰਾਟ ਕੋਹਲੀ ਨੂੰ ਧੋਖੇ ਨਾਲ ਕੀਤਾ ਆਊਟ
Tuesday, Apr 11, 2023 - 05:37 PM (IST)
ਸਪੋਰਟਸ ਡੈਸਕ : ਕੋਰੋਨਾ ਮਹਾਮਾਰੀ ਨੇ ਕ੍ਰਿਕਟ ਜਗਤ ਨੂੰ ਵੀ ਕਾਫੀ ਪ੍ਰਭਾਵਿਤ ਕੀਤਾ ਹੈ। ਪਹਿਲਾਂ ਤਾਂ ਕੋਰੋਨਾ ਮਹਾਮਾਰੀ ਕਾਰਨ ਕ੍ਰਿਕਟ ਮੈਚਾਂ ਨੂੰ ਕੁਝ ਸਮੇਂ ਲਈ ਪੂਰੀ ਤਰ੍ਹਾਂ ਰੋਕਣਾ ਪਿਆ ਅਤੇ ਬਾਅਦ 'ਚ ਜਦੋਂ ਕੋਰੋਨਾ ਮਹਾਮਾਰੀ ਤੋਂ ਕੁਝ ਰਾਹਤ ਮਿਲੀ ਤਾਂ ਕੁਝ ਪਾਬੰਦੀਆਂ ਦੇ ਨਾਲ ਕ੍ਰਿਕਟ ਮੈਚ ਮੁੜ ਸ਼ੁਰੂ ਕੀਤੇ ਗਏ। ਇਸ ਤੋਂ ਪਹਿਲਾਂ ਕ੍ਰਿਕਟ ਮੈਦਾਨ 'ਚ ਦਰਸ਼ਕਾਂ ਦੇ ਦਾਖਲੇ 'ਤੇ ਵੀ ਪਾਬੰਦੀ ਸੀ ਪਰ ਹੁਣ ਇਸ ਸਬੰਧੀ ਵੀ ਪੂਰੀ ਢਿੱਲ ਦਿੱਤੀ ਗਈ ਹੈ। ਹਾਲਾਂਕਿ, ਕੋਰੋਨਾ ਮਹਾਮਾਰੀ ਦੇ ਕਾਰਨ, ਖਿਡਾਰੀਆਂ 'ਤੇ ਕੁਝ ਨਿਯਮ ਅਜੇ ਵੀ ਲਾਗੂ ਹਨ। ਇਨ੍ਹਾਂ ਨਿਯਮਾਂ ਵਿੱਚੋਂ ਇੱਕ ਇਹ ਹੈ ਕਿ ਕੋਈ ਵੀ ਖਿਡਾਰੀ ਗੇਂਦ ਨੂੰ ਟਰਨ ਅਤੇ ਸਵਿੰਗ ਕਰਨ ਲਈ ਥੁੱਕ ਨਾਲ ਗੇਂਦ ਨੂੰ ਸ਼ਾਈਨ ਨਹੀਂ ਸਕਦਾ।
ਇਹ ਵੀ ਪੜ੍ਹੋ : IPL 2023: ਕੈਮਰਨ ਗ੍ਰੀਨ ਨੂੰ ਦਿੱਲੀ ਖਿਲਾਫ ਮੈਚ ਤੋਂ ਪਹਿਲਾਂ ਸਚਿਨ ਤੇਂਦੁਲਕਰ ਤੋਂ ਮਿਲੀ ਅਹਿਮ ਸਲਾਹ
ਇਸ ਦੇ ਨਾਲ ਹੀ, IPL 2023 ਦੇ 15ਵੇਂ ਮੈਚ ਵਿੱਚ ਗੇਂਦ 'ਤੇ ਥੁੱਕ ਨਾ ਲਗਾਉਣ ਨਿਯਮ ਦੀ ਬਹੁਤ ਉਲੰਘਣਾ ਕੀਤੀ ਗਈ। ਕੋਰੋਨਾ ਮਹਾਮਾਰੀ ਦੇ ਕਾਰਨ, ਆਈਸੀਸੀ ਦੇ ਨਿਯਮਾਂ ਅਨੁਸਾਰ, ਕੋਈ ਵੀ ਖਿਡਾਰੀ ਗੇਂਦ 'ਤੇ ਥੁੱਕ ਨਹੀਂ ਸਕਦਾ, ਜਦਕਿ ਖਿਡਾਰੀ ਪਸੀਨੇ ਨਾਲ ਗੇਂਦ ਨੂੰ ਚਮਕਾ ਸਕਦੇ ਹਨ, ਪਰ ਰਾਇਲ ਚੈਲੇਂਜਰਜ਼ ਦੇ ਖਿਲਾਫ ਮੈਚ 'ਚ ਲਖਨਊ ਸੁਪਰ ਜਾਇੰਟਸ ਦੇ ਸਪਿਨ ਗੇਂਦਬਾਜ਼ ਅਮਿਤ ਮਿਸ਼ਰਾ ਨੇ ਇਸ ਨਿਯਮ ਦੀ ਉਲੰਘਣਾ ਕੀਤੀ। ਉਹ ਪਾਰੀ ਦੇ 12 ਓਵਰਾਂ 'ਚ ਗੇਂਦ 'ਤੇ ਥੁੱਕ ਲਗਾਉਂਦਾ ਨਜ਼ਰ ਆਇਆ ਜਦਕਿ ਇਸ ਨਾਲ ਉਸ ਨੂੰ ਮਦਦ ਵੀ ਮਿਲੀ। ਜਦੋਂ ਮਿਸ਼ਰਾ ਨੇ 12ਵੇਂ ਓਵਰ 'ਚ ਗੇਂਦ 'ਤੇ ਥੁੱਕ ਲਗਾਇਆ ਤਾਂ ਉਸ ਤੋਂ ਅਗਲੀ ਗੇਂਦ 'ਤੇ ਵਿਰਾਟ ਕੋਹਲੀ ਆਊਟ ਹੋ ਗਏ
Is saliva allowed in ipl?? #iplinhindi #IPL2023 #ipl #rcb #JioCinema pic.twitter.com/Uh7hiR7D2G
— ROHIT RAJ (@RohitRajSinhaa) April 10, 2023
ਜ਼ਿਕਰਯੋਗ ਹੈ ਕਿ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੋਵੇ। ਇਸ ਤੋਂ ਪਹਿਲਾਂ IPL 2021 'ਚ ਵੀ ਅਮਿਤ ਮਿਸ਼ਰਾ ਨੇ ਗੇਂਦ 'ਤੇ ਥੁੱਕ ਲਗਾਉਣ ਦੀ ਗਲਤੀ ਕੀਤੀ ਸੀ, ਜਿਸ ਤੋਂ ਬਾਅਦ ਅੰਪਾਇਰ ਨੇ ਉਨ੍ਹਾਂ ਨੂੰ ਚਿਤਾਵਨੀ ਵੀ ਦਿੱਤੀ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।