ਅਮਿਤ, ਨਿਖਿਤ, ਮੀਨਾ ਨੇ ਜਿੱਤੇ ਸੋਨ ਤਮਗੇ, ਪੁਲਵਾਮਾ ਦੇ ਸ਼ਹੀਦਾਂ ਨੂੰ ਕੀਤੇ ਸਮਰਪਿਤ
Wednesday, Feb 20, 2019 - 12:53 AM (IST)

ਨਵੀਂ ਦਿੱਲੀ- ਭਾਰਤੀ ਮੁੱਕੇਬਾਜ਼ਾਂ ਨੇ ਬੁਲਗਾਰੀਆ ਦੇ ਸੋਫੀਆ ਵਿਚ 70ਵੇਂ ਸਟ੍ਰਾਂਜਾ ਮੈਮੋਰੀਅਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਮੰਗਲਵਾਰ ਨੂੰ ਕੁਲ 7 ਤਮਗੇ ਆਪਣੇ ਨਾਂ ਕੀਤੇ, ਜਿਨ੍ਹਾਂ ਵਿਚ 3 ਸੋਨ, ਇਕ ਚਾਂਦੀ ਤੇ 3 ਕਾਂਸੀ ਤਮਗੇ ਸ਼ਾਮਲ ਹਨ।
ਇਨ੍ਹਾਂ ਵਿਚ ਅਮਿਤ ਪਿੰਘਲ (49 ਕਿ. ਗ੍ਰਾ.), ਨਿਖਿਤ ਜਰੀਨ (51 ਕਿ. ਗ੍ਰਾ.) ਤੇ ਮੇਈਸਨਾਮ ਮੀਨਾ ਕੁਮਾਰੀ ਦੇਵੀ (54 ਕਿ. ਗ੍ਰਾ.) ਨੇ ਆਪਣੇ-ਆਪਣੇ ਮੁਕਾਬਲੇ ਜਿੱਤ ਕੇ ਸੋਨ ਤਮਗੇ ਹਾਸਲ ਕੀਤੇ, ਜਦਕਿ ਮੰਜੂ ਰਾਣੀ (48 ਕਿ.ਗ੍ਰਾ.) ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ। ਸੋਨ ਤਮਗਾ ਜੇਤੂਆਂ ਨੇ ਆਪਣੇ ਤਮਗੇ ਪੁਲਵਾਮਾ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੇ।