ਅੰਡਰ-20 ਵਿਸ਼ਵ ਕੱਪ ''ਚ ਅਮਰੀਕਾ ਨੇ ਨਿਊਜ਼ੀਲੈਂਡ ਨੂੰ ਹਰਾਇਆ

05/31/2023 7:59:45 PM

ਬਿਊਨਸ ਆਇਰਸ : ਅਮਰੀਕਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਿਊਜ਼ੀਲੈਂਡ ਨੂੰ 4-0 ਨਾਲ ਹਰਾ ਕੇ ਅੰਡਰ-20 ਫੁੱਟਬਾਲ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਅਮਰੀਕਾ ਨੇ ਇਸ ਗੇੜ ਦੇ 16 ਮੈਚ ਵਿੱਚ ਸ਼ੁਰੂ ਤੋਂ ਲੈ ਕੇ ਅੰਤ ਤੱਕ ਦਬਦਬਾ ਬਣਾਇਆ। ਜੇਕਰ ਉਸ ਨੇ ਗੋਲ ਕਰਨ ਦੇ ਕੁਝ ਚੰਗੇ ਮੌਕੇ ਨਾ ਗੁਆਏ ਹੁੰਦੇ ਤਾਂ ਹਾਰ ਦਾ ਫਰਕ ਵੱਧ ਜਾਣਾ ਸੀ।

ਅਮਰੀਕਾ ਨੂੰ ਓਵੇਨ ਵੋਲਫ ਨੇ ਸ਼ੁਰੂਆਤੀ ਲੀਡ ਦਿੱਤੀ ਸੀ ਪਰ ਆਪਣਾ ਅਗਲਾ ਗੋਲ ਲੱਭਣ ਲਈ 61ਵੇਂ ਮਿੰਟ ਤੱਕ ਇੰਤਜ਼ਾਰ ਕਰਨਾ ਪਿਆ। ਉਸ ਵਲੋਂ ਕੇਡ ਕੋਵੇਲ ਨੇ ਇਹ ਗੋਲ ਕੀਤਾ। ਜਸਟਿਨ ਚੇ ਅਤੇ ਰੋਕਾਸ ਪੁਕਸਟਾਸ ਨੇ ਫਿਰ ਦੋ ਹੋਰ ਗੋਲ ਕੀਤੇ। ਅਮਰੀਕਾ ਟੂਰਨਾਮੈਂਟ ਦੀ ਇਕਲੌਤੀ ਟੀਮ ਹੈ ਜਿਸ ਨੇ ਹੁਣ ਤੱਕ ਇਕ ਵੀ ਗੋਲ ਨਹੀਂ ਖਾਧਾ ਹੈ। ਕੁਆਰਟਰ ਫਾਈਨਲ ਵਿੱਚ ਇਸ ਦਾ ਸਾਹਮਣਾ ਗਾਂਬੀਆ ਅਤੇ ਉਰੂਗਵੇ ਵਿਚਾਲੇ ਹੋਣ ਵਾਲੇ ਮੈਚ ਦੇ ਜੇਤੂ ਨਾਲ ਹੋਵੇਗਾ।


Tarsem Singh

Content Editor

Related News