ਅੰਬੇਸ਼ੋਰੀ ਅਤੇ ਤਮੰਨਾ ਮਹਿਲਾ ਜੂਨੀਅਰ ਰਾਸ਼ਟਰੀ ਮੁੱਕੇਬਾਜ਼ੀ ਦੇ ਸੈਮੀਫਾਈਨਲ ’ਚ

Thursday, Sep 12, 2019 - 10:09 AM (IST)

ਅੰਬੇਸ਼ੋਰੀ ਅਤੇ ਤਮੰਨਾ ਮਹਿਲਾ ਜੂਨੀਅਰ ਰਾਸ਼ਟਰੀ ਮੁੱਕੇਬਾਜ਼ੀ ਦੇ ਸੈਮੀਫਾਈਨਲ ’ਚ

ਰੋਹਤਕ— ਮਣੀਪੁਰ ਦੀ ਅੰਬੇਸ਼ੋਰੀ ਦੇਵੀ (57 ਕਿਲੋਗ੍ਰਾਮ) ਅਤੇ ਹਰਿਆਣਾ ਦੀ ਤਮੰਨਾ (48 ਕਿਲੋਗ੍ਰਾਮ) ਨੇ ਬੁੱਧਵਾਰ ਨੂੰ ਇੱਥੇ ਤੀਜੀ ਜੂਨੀਅਰ ਮਹਿਲਾ ਰਾਸ਼ਟਰੀ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਸੈਮੀਫਾਈਨਲ ’ਚ ਪਹੁੰਚ ਕੇ ਤਮਗੇ ਪੱਕੇ ਕੀਤੇ। ਤਮੰਨਾ ਅਤੇ ਅੰਬੇਸ਼ੋਰੀ ਦੇਵੀ ਨੇ ਜੂਨ ’ਚ ਬਲੈਕ ਫੋਰੇਸਟ ਕੱਪ ’ਚ ਤਮਗੇ ਜਿੱਤੇ ਸਨ ਅਤੇ ਉਨ੍ਹਾਂ ਨੇ ਘਰੇਲੂ ਸਰਕਟ ’ਚ ਵੀ ਸ਼ਾਨਦਾਰ ਫਾਰਮ ਜਾਰੀ ਰਖੀ। ਅੰਬੇਸ਼ੋਰੀ ਨੇ ਕੁਆਰਟਰ ਫਾਈਨਲ ’ਚ ਮਿਜ਼ੋਰਮ ਦੀ ਨਾਓਮ ਚਿੰਗਸਾਨੁਆਮੀ ’ਤੇ ਦਬਦਬਾ ਬਣਾਉਂਦੇ ਹੋਏ 5-0 ਨਾਲ ਜਿੱਤ ਹਾਸਲ ਕੀਤੀ ਜਦਕਿ ਤਮੰਨਾ ਨੇ ਦਿੱਲੀ ਦੀ ਅੰਜਲੀ ਨੂੰ ਇਸੇ ਫਰਕ ਨਾਲ ਹਰਾਇਆ। ਹਰਿਆਣਾ ਦੀ ਤੰਨੂ (52 ਕਿਲੋਗ੍ਰਾਮ), ਕੀਰਤੀ (57 ਕਿਲੋਗ੍ਰਾਮ) ਅਤੇ ਖੁਸ਼ੀ (63 ਕਿਲੋਗ੍ਰਾਮ) ਨੇ ਵੀ ਅੰਤਿਮ ਚਾਰ ਪੜਾਅ ’ਚ ਪ੍ਰਵੇਸ਼ ਕੀਤਾ।


author

Tarsem Singh

Content Editor

Related News