ਅੰਬਾਤੀ ਰਾਇਡੂ ਨੇ ਟਵਿੱਟਰ ''ਤੇ ਕੀਤਾ IPL ਤੋਂ ਸੰਨਿਆਸ ਲੈਣ ਦਾ ਐਲਾਨ, ਬਾਅਦ ''ਚ ਡਿਲੀਟ ਕੀਤਾ ਟਵੀਟ

Saturday, May 14, 2022 - 03:50 PM (IST)

ਸਪੋਰਟਸ ਡੈਸਕ- ਚੇਨਈ ਸੁਪਰ ਕਿੰਗਜ਼ ਦੇ ਤਜਰਬੇਕਾਰ ਬੱਲੇਬਾਜ਼ ਅੰਬਾਤੀ ਰਾਇਡੂ ਇਕ ਵਾਰ ਫਿਰ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਸੁਰਖ਼ੀਆਂ 'ਚ ਹਨ। ਰਾਇਡੂ ਨੇ ਆਈ. ਪੀ. ਐੱਲ. 2022 ਸੈਸ਼ਨ ਦੇ ਸਮਾਪਨ ਦੇ ਨਾਲ ਸੰਨਿਆਸ ਦਾ ਐਲਾਨ ਕੀਤ ਸੀ। ਉਨ੍ਹਾਂ ਦੇ ਇਸ ਫ਼ੈਸਲੇ ਨਾਲ ਪ੍ਰਸ਼ੰਸਕ ਕਾਫ਼ੀ ਹੈਰਾਨ ਹੋਏ। ਹਾਲਾਂਕਿ ਇਸ 36 ਸਾਲਾ ਖਿਡਾਰੀ ਬਾਅਦ 'ਚ ਟਵੀਟ ਨੂੰ ਡਿਲੀਟ ਕਰ ਦਿੱਤਾ ਪਰ ਉਦੋਂ ਤਕ ਇਸ ਟਵੀਟ ਦੇ ਸਕ੍ਰੀਨਸ਼ਾਟਸ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਸਨ।

ਇਹ ਵੀ ਪੜ੍ਹੋ : RCB vs PBKS : ਆਰ. ਸੀ. ਬੀ. ਦੇ ਕਪਤਾਨ ਡੁਪਲੇਸਿਸ ਨੇ ਦੱਸੀ ਸ਼ਰਮਨਾਕ ਹਾਰ ਦੀ ਵਜ੍ਹਾ

ਰਾਇਡੂ ਨੇ 2010 'ਚ ਆਈ. ਪੀ. ਐੱਲ. 'ਚ ਡੈਬਿਊ ਕੀਤਾ ਸੀ ਤੇ ਉਹ ਸ਼ਾਨਦਾਰ ਖਿਡਾਰੀ ਰਹੇ ਹਨ। ਆਂਧਰ ਪ੍ਰਦੇਸ਼ 'ਚ ਜਨਮੇ ਬੱਲੇਬਾਜ਼ ਰਾਇਡੂ ਅਸਲ 'ਚ ਕਪਤਾਨ ਲਈ ਖ਼ੁਸ਼ੀ ਦਾ ਸਬੱਬ ਰਹੇ ਹੈ। ਉਹ ਕਿਸੇ ਵੀ ਕ੍ਰਮ 'ਤੇ ਬੱਲੇਬਾਜ਼ੀ ਕਰ ਸਕਦੇ ਹਨ। ਭਾਵੇਂ ਪਾਰੀ ਦੀ ਸ਼ੁਰੂਆਤ ਹੋਵੇ ਜਾਂ ਅੰਤ 'ਚ। ਉਹ ਵੱਡੇ ਸ਼ਾਟਸ ਖੇਡਣ 'ਚ ਮਾਹਰ ਹਨ। ਰਾਇਡੂ ਨੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਤੇ ਸਰਵਸ੍ਰੇਸ਼ਠ ਗੇਂਦਬਾਜ਼ਾਂ ਨੂੰ ਪਰੇਸ਼ਾਨ ਕੀਤਾ ਹੈ। ਖ਼ਾਸ ਤੌਰ 'ਤੇ 2017 ਤਕ ਮੁੰਬਈ ਇੰਡੀਅਨਜ਼ ਨਾਲ ਜੁੜੇ ਰਹੇ ਤੇ ਉਨ੍ਹਾਂ ਨਾਲ ਤਿੰਨ ਖ਼ਿਤਾਬ ਜਿੱਤੇ।

PunjabKesari

ਸਾਲ 2018 'ਚ ਉਹ ਚੇਨਈ ਸੁਪਰ ਕਿੰਗਜ਼ 'ਚ ਸ਼ਾਮਲ ਹੋਏ ਤੇ ਉਦੋਂ ਤੋਂ ਟੀਮ ਦੇ ਇਕ ਮਹੱਤਵਪੂਰਨ ਮੈਂਬਰ ਰਹੇ ਹਨ। ਵੱਡਾ ਐਲਾਨ ਕਰਦੇ ਹੋਏ ਉਨ੍ਹਾਂ ਨੇ ਦੋਵੇਂ ਫ੍ਰੈਂਚਾਈਜ਼ੀਆਂ ਨੂੰ ਆਪਣੀ ਯਾਤਰਾ ਦਾ ਹਿੱਸਾ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਡਿਲੀਟ ਕੀਤੇ ਟਵੀਟ 'ਚ ਲਿਖਿਆ ਸੀ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਖ਼ੁਸ਼ੀ ਹੋ ਹਰੀ ਹੈ ਕਿ ਇਹ ਮੇਰਾ ਆਖ਼ਰੀ ਆਈ. ਪੀ. ਐੱਲ. ਹੋਵੇਗਾ। ਮੈਂ 13 ਸਾਲਾਂ ਤਕ ਖੇਡਦੇ ਹੋਏ 2 ਮਹਾਨ ਟੀਮਾਂ ਦਾ ਹਿੱਸਾ ਬਣ ਕੇ ਬਹੁਤ ਚੰਗਾ ਸਮਾਂ ਬਿਤਾਇਆ ਹੈ। ਸ਼ਾਨਦਾਰ ਯਾਤਰਾ ਲਈ ਮੁੰਬਈ ਇੰਡੀਅਨਜ਼ ਤੇ ਸੀ. ਐੱਸ. ਕੇ. ਨੂੰ ਈਮਾਨਦਾਰੀ ਨਾਲ ਧੰਨਵਾਦ ਦੇਣਾ ਪਸੰਦ ਕਰਾਂਗਾ।

ਇਹ ਵੀ ਪੜ੍ਹੋ : ਭਾਰਤ ਨੇ ਥਾਮਸ ਕੱਪ ਦੇ ਫਾਈਨਲ ’ਚ ਪਹੁੰਚ ਕੇ ਰਚਿਆ ਇਤਿਹਾਸ

ਰਾਇਡੂ ਨੇ ਅਜੇ ਤਕ 187 ਮੈਚਾਂ 'ਚ 4187 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਔਸਤ ਤੇ ਸਟ੍ਰਾਈਕ ਰੇਟ ਕ੍ਰਮਵਾਰ 30 ਤੇ 130 ਦੇ ਕਰੀਬ ਹੈ। ਆਈ. ਪੀ. ਐੱਲ. 'ਚ ਉਨ੍ਹਾਂ ਦੇ ਹੁਨਰ ਨੇ ਉਨ੍ਹਾਂ ਨੂੰ ਰਾਸ਼ਟਰੀ ਟੀਮ 'ਚ ਜਗ੍ਹਾ ਦਿਵਾਈ ਤੇ ਉਨ੍ਹਾਂ ਨੇ ਕੌਮਾਂਤਰੀ ਖੇਤਰ 'ਚ ਵੀ ਕਾਫ਼ੀ ਚੰਗਾ ਪ੍ਰਦਰਸ਼ਨ ਕੀਤਾ। ਰਾਇਡੂ ਨੇ ਆਪਣਾ ਆਖ਼ਰੀ ਕੌਮਾਂਤਰੀ ਮੈਚ 2019 'ਚ ਖੇਡਿਆ ਸੀ, ਉਹ ਆਈ. ਪੀ. ਐੱਲ. 'ਚ ਇਕ ਮਜ਼ਬੂਤ ਤਾਕਤ ਬਣੇ ਰਹੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News