ਆਖਿਰ ਕਦੋਂ ਤੱਕ ਯੋ-ਯੋ ਟੈਸਟ ਤੋਂ ਬਚਦੇ ਰਹਿਣਗੇ ਅੰਬਾਤੀ ਰਾਇਡੂ
Tuesday, Jul 24, 2018 - 03:56 PM (IST)
ਨਵੀਂ ਦਿੱਲੀ— ਹਾਲ ਹੀ 'ਚ ਇੰਗਲੈਂਡ ਦੌਰੇ ਲਈ ਵਨ ਡੇ ਟੀਮ 'ਚ ਚੁਣੇ ਜਾਣ ਦੇ ਬਾਵਜੂਦ ਫਿੱਟਨੇਸ ਦੇ ਫੇਰ 'ਚ ਪੈ ਕੇ ਆਪਣੀ ਜਗ੍ਹਾ ਗੁਆ ਚੁੱਕੇ ਅੰਬਾਤੀ ਰਾਇਡੂ ਨੂੰ ਇਕ ਵਾਰ ਫਿਰ ਫਿਟਨੇਸ ਦੀ ਵਜ੍ਹਾ ਨਾਲ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ। ਸੋਮਵਾਰ ਨੂੰ ਬੀ.ਸੀ.ਸੀ.ਆਈ ਨੇ ਘਰੇਲੂ ਕ੍ਰਿਕਟ ਦੇ ਲਈ ਪੰਜ ਟੀਮਾਂ ਦਾ ਐਲਾਨ ਕੀਤਾ ਪਰ ਅੰਬਾਤੀ ਰਾਇਡੂ ਉਨ੍ਹਾਂ 'ਚ ਇਕ ਵੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ, ਇਸਦੀ ਵਜ੍ਹਾ ਇਹ ਹੈ ਕਿ ਰਾਇਡੂ ਹੁਣ ਤੱਕ ਫਿਟਨੇਸ ਲਈ ਜ਼ਰੂਰੀ ਯੋ-ਯੋ ਟੈਸਟ ਨੂੰ ਪਾਸ ਨਹੀਂ ਕਰ ਸਕੇ ਹਨ।
ਇਕ ਖਬਰ ਮੁਤਾਬਕ 15 ਜੂਨ ਨੂੰ ਯੋ-ਯੋ ਟੈਸਟ 'ਚ ਫੇਲ ਹੋਣ ਤੋਂ ਬਾਅਦ ਰਾਇਡੂ ਨੂੰ ਇਸ 'ਚ ਦੋਬਾਰਾ ਪਾਸ ਹੋਣ ਦੇ ਲਈ 6 ਹਫਤੇ ਦਾ ਸਮਾਂ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਹੁਣ ਹੋਰ ਜ਼ਿਆਦਾ ਸਮਾਂ ਮੰਗਿਆ ਹੈ। ਦਰਅਸਲ ਰਾਇਡੂ ਇਸ ਸਮੇਂ ਚੇਨਈ ਸੁਪਰਕਿੰਗਜ਼ ਦੀ ਜੂਨੀਅਰ ਟੀਮ ਨਾਲ ਇੰਗਲੈਂਡ 'ਚ ਹਨ। ਰਾਇਡੂ ਨੇ ਹੁਣ ਦੋ ਯੋ-ਯੋ ਟੈਸਟ ਲਈ ਹੋਰ ਹਫਤਿਆਂ ਦਾ ਸਮਾਂ ਮੰਗਿਆ ਹੈ। ਜੇਕਰ ਉਹ ਇਸ 'ਚ ਪਾਸ ਹੋ ਹੁੰਦੇ ਹਨ ਤਾਂ ਫਿਰ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ ਦੇ ਲਈ ਸਿਲੇਕਸ਼ਨ ਕਮੇਟੀ ਉਨ੍ਹਾਂ ਦੇ ਨਾਮ 'ਤੇ ਵਿਚਾਰ ਕਰ ਸਕਦੀ ਹੈ। ਦਰਅਸਲ ਟੀਮ ਮੈਨੇਜਮੈਂਟ ਨੇ ਬੋਰਡ ਨੂੰ ਇਹ ਸਾਫ ਕਰ ਦਿੱਤਾ ਹੈ ਕਿ ਯੋ-ਯੋ ਟੈਸਟ 'ਚ ਪਾਸ ਨਾ ਹੋਣ ਵਾਲੇ ਕਿਸੇ ਵੀ ਖਿਡਾਰੀ ਨੂੰ ਸਿਲੇਕਟ ਨਾ ਕੀਤਾ ਜਾਵੇ। ਸਿਲੇਕਸ਼ਨ ਕਮੇਟੀ ਨੇ ਇਸ ਮਾਮਲੇ 'ਤੇ ਦੋ ਕਦਮ ਹੋਰ ਅੱਗੇ ਜਾਂਦੇ ਹੋਏ ਰਾਇਡੂ ਨੂੰ ਇੰਡੀਆ-ਏ , ਇੰਡੀਆ-ਬੀ, ਇੰਡੀਆਂ ਰੈੱਡ, ਇੰਡੀਆ ਗ੍ਰੀਨ, ਇੰਡੀਆ ਬਲਿਊ ਲਈ ਵੀ ਨਹੀਂ ਚੁਣਿਆ ਹੈ।
