ਭਾਰਤੀ ਗੇਂਦਬਾਜ਼ਾਂ ਦਾ ਕਮਾਲ, ਅਜਿਹਾ ਪਹਿਲੀ ਵਾਰ ਹੋਇਆ ਆਸਟਰੇਲੀਆ ਟੀਮ ਨਾਲ
Friday, Dec 18, 2020 - 09:56 PM (IST)
ਐਡੀਲੇਡ- ਡੇ-ਨਾਈਟ ’ਚ ਭਾਰਤ ਵਿਰੁੱਧ ਦੂਜੇ ਦਿਨ ਜੇਕਰ ਕਪਤਾਨ ਟਿਮ ਪੇਨ ਨੂੰ ਛੱਡ ਦਿੱਤਾ ਜਾਵੇ ਤਾਂ ਆਸਟਰੇਲੀਆ ਦੀ ਬੱਲੇਬਾਜ਼ੀ ਉਸ ਤਰ੍ਹਾਂ ਦੀ ਨਹੀਂ ਰਹੀ। ਜਿਸ ਦੇ ਲਈ ਇਹ ਟੀਮ ਜਾਣੀ ਜਾਂਦੀ ਹੈ। ਸਟੀਵ ਸਮਿਥ ਨਹੀਂ ਚੱਲੇ ਤਾਂ ਲਬੂਸ਼ੇਨ ਦੀ ਬੱਲੇਬਾਜ਼ੀ ਕੁਝ ਖਾਸ ਨਹੀਂ ਕਰ ਸਕੀ। ਇਹ ਹਾਲ ਅਜਿਹੀ ਪਿੱਚ ’ਤੇ ਸੀ, ਜਿਸ ’ਚ ਜ਼ਿਆਦਾ ਤੇਜ਼ੀ ਤੇ ਉਛਾਲ ਨਹੀਂ ਸੀ। ਆਰ. ਅਸ਼ਵਿਨ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਤੇ ਭਾਰਤੀ ਟੀਮ ਪਹਿਲੀ ਪਾਰੀ ’ਚ 53 ਦੌੜਾਂ ਦੀ ਬੜ੍ਹਤ ਹਾਸਲ ਕਰਨ ’ਚ ਕਾਮਯਾਬ ਰਹੀ।
ਆਸਟਰੇਲੀਆ ਟੀਮ ਭਾਰਤ ਵਿਰੁੱਧ ਆਪਣਾ ਕੁੱਲ ਮਿਲਾ ਕੇ 8ਵਾਂ ਗੁਲਾਬੀ ਗੇਂਦ ਟੈਸਟ ਮੈਚ ਖੇਡ ਰਹੀ ਹੈ, ਜਦਕਿ ਭਾਰਤ ਦਾ ਇਹ ਗੁਲਾਬੀ ਗੇਂਦ ਨਾਲ ਦੂਜਾ ਹੀ ਟੈਸਟ ਹੈ ਪਰ ਘੱਟ ਅਨੁਭਵ ਤੋਂ ਬਾਅਦ ਵੀ ਭਾਰਤੀ ਗੇਂਦਬਾਜ਼ਾਂ ਨੇ ਆਸਟਰੇਲੀਆਈ ਬੱਲੇਬਾਜ਼ਾਂ ਨੂੰ ਹੈਰਾਨ ਕਰ ਦਿੱਤਾ। ਅੱਠ ਗੁਲਾਬੀ ਟੈਸਟ ’ਚ ਅਜਿਹਾ ਪਹਿਲੀ ਵਾਰ ਹੋਇਆ, ਜਦੋਂ ਆਸਟਰੇਲੀਆ ਟੀਮ ਪਹਿਲੀ ਪਾਰੀ ’ਚ ਬੜ੍ਹਤ ਨਹੀਂ ਲੈ ਸਕੀ। ਪਿਛਲੇ ਖੇਡੇ 7 ਟੈਸਟ ਮੈਚਾਂ ’ਚ ਆਸਟਰੇਲੀਆ ਨੇ ਪਹਿਲੀ ਪਾਰੀ ’ਚ ¬ਕ੍ਰਮਵਾਰ : 22, 124, 287, 215, 179, 287 ਤੇ 250 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ ਤੇ ਜਿਵੇਂ ਹੀ ਆਸਾਰ ਦਿਖ ਰਹੇ ਹਨ, ਉਸ ਨੂੰ ਦੇਖਦੇ ਹੋਏ ਅਜਿਹਾ ਲੱਗ ਰਿਹਾ ਕਿ ਇਕ ਹੋਰ ਕਹਾਣੀ ਪਹਿਲੀ ਵਾਰ ਆਸਟਰੇਲੀਆ ਦੇ ਨਾਲ ਨਾ ਹੋ ਜਾਵੇ।
ਉਹ ਕਹਾਣੀ ਇਹ ਹੈ ਕਿ ਪਿਛਲੇ ਸੱਤ ਗੁਲਾਬੀ ਗੇਂਦ ਟੈਸਟ ’ਚੋਂ ਇਕ ’ਚ ਵੀ ਆਸਟਰੇਲੀਆ ਦੀ ਹਾਰ ਨਹੀਂ ਹੋਈ ਹੈ। ਆਸਟਰੇਲੀਆ ਦੇ ਐਡੀਲੇਡ ’ਚ ਪਿਛਲੇ 79 ਟੈਸਟ ਮੈਚਾਂ ’ਚ ਇਹ ਸਿਰਫ 6ਵਾਂ ਮੌਕਾ ਹੈ, ਜਦੋਂ ਮੇਜ਼ਬਾਨ ਟੀਮ ਆਪਣੀ ਪਹਿਲੀ ਪਾਰੀ ’ਚ 200 ਤੋਂ ਵੀ ਘੱਟ ਦੇ ਸਕੋਰ ’ਤੇ ਆਊਟ ਹੋਈ। ਸਾਲ 1992 ਜਨਵਰੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ, ਜਦੋਂ ਐਡੀਲੇਡ ’ਚ ਆਸਟਰੇਲੀਆ ਭਾਰਤ ਵਿਰੁੱਧ 145 ’ਤੇ ਪਹਿਲੀ ਪਾਰੀ ’ਚ ਆਲਆਊਟ ਹੋ ਗਿਆ ਸੀ। ਹੁਣ ਜਦਕਿ ਐਡੀਲੇਡ ਟੈਸਟ ’ਚ ਸਿਰਫ ਤਿੰਨ ਦਿਨ ਬਚੇ ਹਨ ਤੇ ਭਾਰਤ ਦਾ ਪਲੜਾ ਭਾਰੀ ਹੋ ਗਿਆ ਹੈ ਤਾਂ ਦੇਖਣ ਦੀ ਗੱਲ ਹੋਵੇਗੀ ਕਿ ਆਸਟਰੇਲੀਆ ਪਿੰਕ ਗੇਂਦ ਨਾਲ ਆਪਣੇ 8ਵੇਂ ਟੈਸਟ ’ਚ ਪਹਿਲੀ ਵਾਰ ਖੁਦ ਨੂੰ ਬਚਾ ਸਕਦਾ ਹੈ ਜਾਂ ਨਹੀਂ।
ਨੋਟ- ਭਾਰਤੀ ਗੇਂਦਬਾਜ਼ਾਂ ਦਾ ਕਮਾਲ, ਅਜਿਹਾ ਪਹਿਲੀ ਵਾਰ ਹੋਇਆ ਆਸਟਰੇਲੀਆ ਟੀਮ ਨਾਲ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।