ਅਮਰਦੀਪ ਨੇ 62 ਦਾ ਕਾਰਡ ਖੇਡ ਕੇ ਕੋਰਸ ਰਿਕਾਰਡ ਦੀ ਕੀਤੀ ਬਰਾਬਰੀ
Thursday, Feb 07, 2019 - 02:27 AM (IST)
ਹੈਦਰਾਬਾਦ— ਨੋਇਡਾ ਦੇ ਅਮਰਦੀਪ ਮਲਿਕ ਨੇ ਬੁੱਧਵਾਰ ਨੂੰ ਇੱਥੇ ਪੀ. ਜੀ. ਟੀ. ਆਈ. ਸੈਸ਼ਨ ਦੇ ਸ਼ੁਰੂਆਤੀ ਗੋਲਕੋਂਡਾ ਮਾਸਟਰਸ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਨੌ ਅੰਡਰ 62 ਦਾ ਕਾਰਡ ਖੇਡ ਕੇ ਪਹਿਲੇ ਦੌਰ 'ਚ ਬੜ੍ਹਤ ਹਾਸਲ ਕੀਤੀ। ਇਸ ਦੌਰਾਨ ਪੀ. ਜੀ. ਟੀ. ਆਈ. 'ਤੇ 2 ਵਾਰ ਦੇ ਚੈਂਪੀਅਨ ਮਲਿਕ ਨੇ ਦੋ ਵਾਰ ਦੇ ਗੋਲਕੋਂਡਾ ਮਾਸਟਰਸ ਚੈਂਪੀਅਨ ਤੇ ਉਸਦੇ ਦੋਸਤ ਅਜੀਤੇਸ਼ ਸੰਧੂ ਦੇ ਕੋਰਸ ਰਿਕਾਰਡ ਦੀ ਵੀ ਬਰਾਬਰੀ ਕੀਤੀ ਜੋ ਉਨ੍ਹਾਂ ਨੇ 2016 'ਚ ਬਣਾਇਆ ਸੀ।
ਹਾਲ 'ਚ ਏਸ਼ੀਆਈ ਟੂਰ ਦੇ ਲਈ ਕੁਆਲੀਫਾਈ ਕਰਨ ਵਾਲੇ ਪਟਨਾ ਦੇ ਅਮਨ ਰਾਜ ਤੇ ਬੈਂਗਲੁਰੂ ਦੇ ਐੱਮ ਧਰਮਾ ਸੱਤ ਅੰਡਰ 64 ਦਾ ਕਾਰਡ ਨਾਲ ਸਾਂਝੇ ਤੌਰ 'ਤੇ ਦੂਸਰੇ ਸਥਾਨ 'ਤੇ ਬਣੇ ਹੋਏ ਹਨ।
