ਅਮਨ 65 ਦਾ ਸਕੋਰ ਬਣਾ ਕੇ ਪੀ.ਜੀ.ਟੀ.ਆਈ. ਪਲੇਅਰਸ ਚੈਂਪੀਅਨਸ਼ਿਪ ''ਚ ਬੜ੍ਹਤ ''ਤੇ

09/20/2017 10:06:31 AM

ਨੋਇਡਾ— ਪਟਨਾ ਦੇ ਅਮਨ ਰਾਜ ਨੇ ਅੱਜ ਇੱਥੇ ਨੋਇਡਾ ਗੋਲਫ ਕੋਰਸ 'ਚ 7 ਅੰਡਰ 65 ਦਾ ਸ਼ਾਨਦਾਰ ਸਕੋਰ ਬਣਾ ਕੇ ਪੀ.ਜੀ.ਟੀ.ਆਈ. ਪਲੇਅਰਸ ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ ਦੇ ਬਾਅਦ ਬੜ੍ਹਤ ਹਾਸਲ ਕੀਤੀ। ਮੌਜੂਦਾ ਚੈਂਪੀਅਨ ਹਨੀ ਬੈਸੋਇਆ ਅਤੇ ਗੁੜਗਾਂਵ ਦੇ ਰਹਿਣ ਵਾਲੇ ਸ਼ਿਵੇਂਦਰ ਸਿੰਘ ਸਿਸੋਦੀਆ ਨੇ 6 ਅੰਡਰ 66 ਦਾ ਕਾਰਡ ਖੇਡਿਆ ਅਤੇ ਉਹ ਸੰਯੁਕਤ ਦੂਜੇ ਸਥਾਨ 'ਤੇ ਹਨ।

ਅਮਨ ਨੇ ਬਾਅਦ 'ਚ ਕਿਹਾ, ''ਮੈਂ ਪਿਛਲੇ ਹਫਤੇ ਜੈਪੁਰ 'ਚ ਅਖੀਰਲੇ ਦੌਰ 'ਚ ਅੱਠ ਅੰਡਰ ਦਾ ਸਕੋਰ ਬਣਾਇਆ ਸੀ ਜਿਸ ਨਾਲ ਮੈਨੂੰ ਚੋਟੀ ਦੇ 10 'ਚ ਪਹੁੰਚਣ 'ਚ ਮਦਦ ਮਿਲੀ। ਮੈਂ ਉਹ ਫਾਰਮ ਅਤੇ ਆਤਮਵਿਸ਼ਵਾਸ ਇੱਥੇ ਵੀ ਬਰਕਰਾਰ ਰੱਖਿਆ।'' ਸਥਾਨਕ ਗੋਲਫਰ ਅਮਰਦੀਪ ਸਿੰਘ ਮਲਿਕ ਨੇ 68 ਦਾ ਸਕੋਰ ਬਣਾਇਆ ਅਤੇ ਉਹ ਮਊ ਦੇ ਮੁਕੇਸ਼ ਕੁਮਾਰ, ਬੈਂਗਲੁਰੂ ਦੇ ਉਦਯਨ ਮਾਨੇ ਅਤੇ ਦਿੱਲੀ ਦੇ ਹਿੰਮਤ ਸਿੰਘ ਰਾਏ ਦੇ ਨਾਲ ਸਾਂਝੇ ਚੌਥੇ ਸਥਾਨ 'ਤੇ ਰਹੇ।


Related News