ਅਲਜ਼ਾਰੀ ਜੋਸੇਫ ਨੇ IPL ਡੈਬਿਊ ਮੈਚ ''ਚ ਝਟਕੇ 6 ਵਿਕਟ, ਜਾਣੋ ਕੌਣ ਹੈ ਉਹ
Sunday, Apr 07, 2019 - 10:14 AM (IST)

ਸਪੋਰਟਸ ਡੈਸਕ— ਹੈਦਰਾਬਾਦ ਖਿਲਾਫ ਅਲਜ਼ਾਰੀ ਜੋਸੇਫ ਨੂੰ ਆਖਰੀ ਸਮੇਂ 'ਚ ਟੀਮ 'ਚ ਸ਼ਾਮਲ ਕਰਨਾ ਮੁੰਬਈ ਲਈ ਟਰਨਿੰਗ ਪੁਆਇੰਟ ਸਾਬਤ ਹੋਇਆ। ਮੁੰਬਈ ਦੀ ਟੀਮ ਨੇ ਜਦੋਂ ਪਹਿਲਾਂ ਖੇਡਦੇ ਹੋਏ ਹੈਦਰਾਬਾਦ ਨੂੰ ਸਿਰਫ 137 ਦੌੜਾਂ ਦਾ ਮਾਮੂਲੀ ਜਿਹਾ ਟੀਚਾ ਦਿੱਤਾ ਸੀ ਤਾਂ ਹੈਦਰਾਬਾਦ ਖਿਲਾਫ ਪੰਜਵੇਂ ਹੀ ਓਵਰ 'ਚ ਅਲਜ਼ਾਰੀ ਨੇ ਡੇਵਿਡ ਵਾਰਨਰ ਦੀ ਵਿਕਟ ਕੱਢ ਕੇ ਮੁੰਬਈ ਨੂੰ ਵੱਡੀ ਰਾਹਤ ਦਿੱਤੀ। ਅਲਜ਼ਾਰੀ ਨੇ ਆਪਣੀ ਪਹਿਲੀ ਹੀ ਗੇਂਦ ਵਿਕਟ ਦੇ ਬਾਹਰ ਵੱਲ ਸੁੱਟੀ ਸੀ ਜਿਸ ਨੂੰ ਘੁਮਾਉਣ ਦੇ ਚੱਕਰ 'ਚ ਵਾਰਨਰ ਪਲੇਡ ਆਨ ਹੋ ਗਏ।
ਡੈਬਿਊ ਮੈਚ 'ਚ ਝਟਕਾਈਆਂ 6 ਵਿਕਟਾਂ
ਪਹਿਲਾ ਵਿਕਟ : ਡੇਵਿਡ ਵਾਰਨਰ
ਦੂਜਾ ਵਿਕਟ : ਵਿਜੇ ਸ਼ੰਕਰ
ਤੀਜਾ ਵਿਕਟ : ਦੀਪਕ ਹੁੱਡਾ
ਚੌਥਾ ਵਿਕਟ : ਰਾਸ਼ਿਦ ਖਾਨ
ਪੰਜਵਾਂ ਵਿਕਟ : ਭੁਵਨੇਸ਼ਵਰ ਕੁਮਾਰ
ਛੇਵਾਂ ਵਿਕਟ : ਸਿਥਾਰਥ ਕੌਲ
3.4 ਓਵਰ, 1 ਮੇਡਨ, 12 ਦੌੜਾਂ, 6 ਵਿਕਟ
ਮਾਂ ਦੀ ਮੌਤ ਦੇ ਅਗਲੇ ਦਿਨ ਹੀ ਖੇਡਣ ਉਤਰੇ ਸਨ ਮੈਚ
ਜਦੋਂ ਵੈਸਟਇੰਡੀਜ਼ ਦੇ ਅਲਜ਼ਾਰੀ ਇੰਗਲੈਂਡ ਖਿਲਾਫ ਟੈਸਟ ਮੈਚ ਖੇਡ ਰਹੇ ਸਨ ਉਦੋਂ ਉਹ ਚਰਚਾ 'ਚ ਆ ਗਏ ਸਨ। ਦਰਅਸਲ ਦੂਜੇ ਟੈਸਟ ਦੇ ਦੂਜੇ ਦਿਨ ਖਬਰ ਆਈ ਸੀ ਕਿ ਅਲਜ਼ਾਰੀ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ। ਅਲਜ਼ਾਰੀ ਇਸ ਦੇ ਬਾਵਜੂਦ ਦੂਜੇ ਦਿਨ ਮੈਦਾਨ 'ਤੇ ਉਤਰੇ ਸਨ। ਕ੍ਰਿਕਟ ਨੂੰ ਲੈ ਕੇ ਉਨ੍ਹਾਂ ਦੇ ਸਮਰਥਨ ਦੀ ਕ੍ਰਿਕਟ ਦਿੱਗਜਾਂ ਨੇ ਵੀ ਸ਼ਲਾਘਾ ਕੀਤੀ ਸੀ।
ਮੁੰਬਈ ਇੰਡੀਅਨਜ਼ ਨੇ ਖਰੀਦਿਆ ਸੀ 75 ਲੱਖ 'ਚ
ਅਲਜ਼ਾਰੀ ਨੂੰ ਆਈ.ਪੀ.ਐੱਲ. ਨਿਲਾਮੀ 'ਚ ਮੁੰਬਈ ਇੰਡੀਅਨਜ਼ ਨੇ 75 ਲੱਖ 'ਚ ਖਰੀਦਿਆ ਸੀ। ਜ਼ਿਕਰਯੋਗ ਹੈ ਕਿ ਜੁਲਾਈ 2016 'ਚ ਅਲਜ਼ਾਰੀ ਨੂੰ ਭਾਰਤ ਖਿਲਾਫ ਸੀਰੀਜ਼ ਲਈ ਵੈਸਟਇੰਡੀਜ਼ ਟੈਸਟ ਟੀਮ 'ਚ ਸ਼ਾਮਲ ਕੀਤਾ ਗਿਆ। ਉਨ੍ਹਾਂ ਨੇ ਸੀਰੀਜ਼ ਦੇ ਤੀਜੇ ਮੈਚ 'ਚ 9 ਅਗਸਤ 2016 ਨੂੰ ਟੈਸਟ ਕ੍ਰਿਕਟ 'ਚ ਡੈਬਿਊ ਕੀਤਾ ਸੀ। ਉਨ੍ਹਾਂ ਨੇ 2 ਅਕਤੂਬਰ 2016 ਨੂੰ ਪਾਕਿਸਤਾਨ ਦੇ ਖਿਲਾਫ ਵੈਸਟ ਇੰਡੀਜ਼ ਲਈ ਆਪਣੇ ਵਨ ਡੇ ਕੌਮਾਂਤਰੀ ਮੈਚ 'ਚ ਡੈਬਿਊ ਕੀਤਾ।