ਮੋਰਾਤਾ ਦੇ ਦੋ ਗੋਲ ਨਾਲ ਸਪੇਨ ਨੇ ਮਾਲਟਾ ਨੂੰ ਹਰਾਇਆ
Wednesday, Mar 27, 2019 - 02:34 PM (IST)

ਤਾਕਵਾਲੀ— ਫੁੱਟਬਾਲ ਦਾ ਨਾਂ ਵਿਸ਼ਵ ਦੀਆਂ ਪ੍ਰਮੁੱਖ ਖੇਡਾਂ 'ਚ ਸ਼ੁਮਾਰ ਹੁੰਦਾ ਹੈ। ਫੁੱਟਬਾਲ ਦੇ ਅਕਸਰ ਕੌਮਾਂਤਰੀ ਮੁਕਾਬਲੇ ਹੁੰਦੇ ਰਹਿੰਦੇ ਹਨ। ਇਸੇ ਤਹਿਤ ਅਲਵਾਰੋ ਮੋਰਾਤਾ ਦੇ ਦੋ ਗੋਲ ਦੀ ਮਦਦ ਨਾਲ ਸਪੇਨ ਨੇ ਮੰਗਲਵਾਰ ਨੂੰ ਇੱਥੇ ਯੂਰੋ 2020 ਕੁਆਲੀਫਾਇੰਗ ਫੁੱਟਬਾਲ ਮੈਚ 'ਚ ਮਾਲਟਾ ਨੂੰ 2-0 ਨਾਲ ਹਰਾਇਆ। ਸ਼ਨੀਵਾਰ ਨੂੰ ਨਾਰਵੇ ਨੂੰ 2-1 ਨਾਲ ਹਰਾਉਣ ਤੋਂਬਾਅਦ ਮੋਰਾਤਾ ਦੇ ਦੋ ਗੋਲ ਨਾਲ ਸਪੇਨ ਨੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਅਤੇ ਇਸ ਤਰ੍ਹਾਂ ਨਾਲ ਉਸ ਨੇ ਗਰੁੱਪ ਐੱਫ 'ਚ ਸ਼ਾਨਦਾਰ ਸ਼ੁਰੂਆਤ ਕੀਤੀ। ਮਾਲਟਾ ਫੀਫਾ ਰੈਂਕਿੰਗ 'ਚ 182ਵੇਂ ਸਥਾਨ 'ਤੇ ਹੈ। ਪਿਛਲੇ ਹਫਤੇ ਫੇਰੋ ਆਈਲੈਂਡ 'ਤੇ ਉਸ ਦੀ ਜਿੱਤ 17 ਮੈਚਾਂ 'ਚ ਪਹਿਲੀ ਜਿੱਤ ਸੀ।