ਅਰਸ਼ਿਨ ਕੁਲਕਰਨੀ ਦਾ ਹਰਫਨਮੌਲਾ ਪ੍ਰਦਰਸ਼ਨ, ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

Wednesday, Jan 03, 2024 - 12:58 PM (IST)

ਅਰਸ਼ਿਨ ਕੁਲਕਰਨੀ ਦਾ ਹਰਫਨਮੌਲਾ ਪ੍ਰਦਰਸ਼ਨ, ਭਾਰਤ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਸਪੋਰਟਸ ਡੈਸਕ : ਅੰਡਰ 19 ਟ੍ਰਾਈਨੇਸ਼ਨ ਸੀਰੀਜ਼ ਦੇ ਤਹਿਤ ਜੋਹਾਨਸਬਰਗ ਦੇ ਮੈਦਾਨ 'ਤੇ ਖੇਡੇ ਗਏ ਮੈਚ 'ਚ ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਅਰਸ਼ਿਨ ਕੁਲਕਰਨੀ ਦਾ ਆਲ ਰਾਊਂਡਰ ਪ੍ਰਦਰਸ਼ਨ ਭਾਰਤੀ ਟੀਮ ਦੀ ਜਿੱਤ ਦਾ ਵੱਡਾ ਕਾਰਨ ਰਿਹਾ। ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦੇ ਹੋਏ ਲੁਆਨ-ਡ੍ਰੇ ਪ੍ਰੀਟੋਰੀਅਸ ਦੇ 67 ਦੌੜਾਂ ਅਤੇ ਸਟੀਵ ਸਟੋਲਕ ਨੇ 46 ਦੌੜਾਂ ਦੀ ਮਦਦ ਨਾਲ ਸਕੋਰ ਨੂੰ 240 ਤੱਕ ਪਹੁੰਚਾਇਆ। ਜਵਾਬ ਵਿੱਚ ਟੀਮ ਇੰਡੀਆ ਨੇ 41ਵੇਂ ਓਵਰ ਵਿੱਚ ਹੀ ਆਦਰਸ਼ ਸਿੰਘ ਦੀਆਂ 66 ਦੌੜਾਂ, ਅਰਸ਼ਿਨ ਕੁਲਕਰਨੀ ਦੀਆਂ 91 ਦੌੜਾਂ ਅਤੇ ਅਵਿਨਾਸ਼ ਦੀਆਂ 60 ਦੌੜਾਂ ਬਣਾ ਕੇ ਮੈਚ ਜਿੱਤ ਲਿਆ।

ਇਹ ਵੀ ਪੜ੍ਹੋ : ਤਸਵੀਰ 'ਚ ਗੜਬੜੀ, ਕ੍ਰਿਕਟਰ ਨੂੰ ਗੁਆਉਣਾ ਪਿਆ ਇਕ ਕਰੋੜ ਦਾ IPL ਕਰਾਰ

ਦੱਖਣੀ ਅਫਰੀਕਾ ਨੇ ਪਹਿਲਾਂ ਖੇਡਦਿਆਂ ਮਜ਼ਬੂਤ ਸ਼ੁਰੂਆਤ ਕੀਤੀ ਸੀ। ਲੁਆਨ-ਡ੍ਰੇ ਪ੍ਰੀਟੋਰੀਅਸ ਅਤੇ ਸਟੀਵ ਸਟੋਲਕ ਨੇ ਪਹਿਲੀ ਵਿਕਟ ਲਈ ਸਿਰਫ਼ 9.1 ਓਵਰਾਂ ਵਿੱਚ 93 ਦੌੜਾਂ ਬਣਾਈਆਂ। ਸਟੀਵ ਨੇ 27 ਗੇਂਦਾਂ 'ਤੇ 46 ਦੌੜਾਂ ਦਾ ਯੋਗਦਾਨ ਪਾਇਆ। ਉਸ ਦਾ ਵਿਕਟ ਡਿੱਗਦੇ ਹੀ ਭਾਰਤੀ ਗੇਂਦਬਾਜ਼ਾਂ ਨੇ ਵਾਪਸੀ ਕੀਤੀ। ਖਾਸ ਤੌਰ 'ਤੇ ਆਰਾਧਿਆ ਸ਼ੁਕਲਾ ਅਤੇ ਸੌਮੀ ਪਾਂਡੇ ਸ਼ਾਨਦਾਰ ਸਨ। ਉਨ੍ਹਾਂ ਨੇ ਕ੍ਰਮਵਾਰ 4 ਅਤੇ 3 ਵਿਕਟਾਂ ਲਈਆਂ। ਦੱਖਣੀ ਅਫਰੀਕਾ ਲਈ ਰਿਚਰਡ ਨੇ 19 ਦੌੜਾਂ, ਡਿਵਾਨ ਨੇ 18 ਅਤੇ ਓਲੀਵਰ ਨੇ ਮੱਧਕ੍ਰਮ 'ਚ 19 ਦੌੜਾਂ ਦਾ ਯੋਗਦਾਨ ਦਿੱਤਾ। ਅੰਤ ਵਿੱਚ ਮੋਕੋਏਨਾ ਨੇ 36 ਗੇਂਦਾਂ ਵਿੱਚ 28 ਦੌੜਾਂ ਬਣਾਈਆਂ ਅਤੇ ਸਕੋਰ ਨੂੰ 240 ਤੱਕ ਪਹੁੰਚਾਇਆ।

ਇਹ ਵੀ ਪੜ੍ਹੋ : ਟੈਸਟ ਕ੍ਰਿਕਟ ਅਜੇ ਵੀ ਅਸਲੀ ਚੁਣੌਤੀ, ਇਸ ਨੂੰ ਬਚਾਉਣ ਦੀ ਲੋੜ : ਰੋਹਿਤ ਸ਼ਰਮਾ

ਸੌਮੀ ਅਤੇ ਅਰਾਧਿਆ ਸ਼ੁਕਲਾ ਤੋਂ ਇਲਾਵਾ ਅਰਸ਼ਿਨ ਕੁਲਕਰਨੀ ਨੇ ਭਾਰਤ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ। ਕੁਲਕਰਨੀ ਨੇ 8 ਓਵਰਾਂ 'ਚ 53 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਜਵਾਬ 'ਚ ਭਾਰਤੀ ਟੀਮ ਨੇ ਵੀ ਸ਼ਾਨਦਾਰ ਸ਼ੁਰੂਆਤ ਕੀਤੀ। ਆਦਰਸ਼ ਸਿੰਘ ਅਤੇ ਅਰਸ਼ਿਨ ਕੁਲਕਰਨੀ ਨੇ ਪਹਿਲੀ ਵਿਕਟ ਲਈ 22.4 ਓਵਰਾਂ ਵਿੱਚ 117 ਦੌੜਾਂ ਬਣਾਈਆਂ। ਆਦਰਸ਼ ਨੇ 70 ਗੇਂਦਾਂ 'ਤੇ 66 ਦੌੜਾਂ ਬਣਾਈਆਂ। ਇਸ ਤੋਂ ਬਾਅਦ ਅਰਸ਼ੀਨ ਨੇ ਅਰਾਵਲੀ ਅਵਿਨਾਸ਼ ਨਾਲ ਮਿਲ ਕੇ ਸਕੋਰ ਨੂੰ ਅੱਗੇ ਵਧਾਇਆ। ਅਰਸ਼ੀਨ ਸੈਂਕੜਾ ਬਣਾਉਣ ਤੋਂ ਖੁੰਝ ਗਿਆ। ਉਸ ਨੇ 106 ਗੇਂਦਾਂ ਵਿੱਚ 12 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 91 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਵਿਨਾਸ਼ ਨੇ 56 ਗੇਂਦਾਂ 'ਚ 60 ਦੌੜਾਂ ਬਣਾ ਕੇ 41ਵੇਂ ਓਵਰ 'ਚ ਟੀਮ ਨੂੰ ਜਿੱਤ ਦਿਵਾਈ। ਅਰਸ਼ੀਨ ਕੁਲਕਰਨੀ ਆਪਣੇ ਆਲਰਾਊਂਡਰ ਪ੍ਰਦਰਸ਼ਨ ਦੀ ਬਦੌਲਤ ਪਲੇਅਰ ਆਫ ਦਾ ਮੈਚ ਬਣਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News