ਸ਼ਤਰੰਜ ਮਹਾਸੰਘ ਦੇ ਸਕੱਤਰ ’ਤੇ ਖਿਡਾਰੀਆਂ ਦੇ ਅੰਕੜੇ ਗੁਪਤ ਤਰੀਕੇ ਨਾਲ ਇਕ ਕੰਪਨੀ ਨੂੰ ਵੇਚਣ ਦਾ ਦੋਸ਼, PM ਨੂੰ ਸ਼ਿਕਾਇਤ

Sunday, Jul 11, 2021 - 06:28 PM (IST)

ਨਵੀਂ ਦਿੱਲੀ– ਅਖਿਲ ਭਾਰਤੀ ਸ਼ਤਰੰਜ ਮਹਾਸੰਘ ਦੇ ਸੰਯੁਕਤ ਸਕੱਤਰ ਅਤਨੂ ਲਾਹਿੜੀ ਨੇ ਮਹਾਸੰਘ ਦੇ ਸਕੱਤਰ ਭਰਤ ਸਿੰਘ ਚੌਹਾਨ ’ਤੇ ਸ਼ਤਰੰਜ ਖਿਡਾਰੀਆਂ ਦੇ ਅੰਕੜੇ ਗੁਪਤ ਤਰੀਕੇ ਨਾਲ ਇਕ ਕੰਪਨੀ ਨੂੰ ਵੇਚਣ ਦਾ ਦੋਸ਼ ਲਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਇਸਦੀ ਸ਼ਿਕਾਇਤ ਕੀਤੀ ਹੈ।
ਇਹ ਵੀ ਪਡ਼੍ਹੋ : ਹਰਲੀਨ ਦਿਓਲ ਦੇ ਸ਼ਾਨਦਾਰ ਕੈਚ ਦੀ ਪੀ. ਐੱਮ. ਮੋਦੀ ਨੇ ਕੀਤੀ ਸ਼ਲਾਘਾ

ਲਾਹਿੜੀ ਨੇ ਕਿਹਾ ਕਿ ਚੌਹਾਨ ਨੇ ਆਪਣੇ ਅਹੁਦੇ ਦਾ ਗ਼ਲਤ ਫ਼ਾਇਦਾ ਚੁੱਕਦੇ ਹੋਏ ਮਹਾਸੰਘ ਨਾਲ ਰਜਿਸਟਰਡ ਸ਼ਤਰੰਜ ਖਿਡਾਰੀਆਂ ਦੇ ਸਾਰੇ ਅੰਕੜੇ, ਜਿਨ੍ਹਾਂ ਵਿਚ ਉਨ੍ਹਾਂ ਦੇ ਬੈਂਕ ਖ਼ਾਤਿਆਂ ਦਾ ਬਿਓਰਾ ਵੀ ਸ਼ਾਮਲ ਹੈ, ਥਾਟ ਰੂਟਸ ਇੰਡੀਆ ਪ੍ਰਾਈਵੇਟ ਲਿਮ. ਨਾਮੀ ਕੰਪਨੀ ਨੂੰ ਵੇਚ ਦਿੱਤਾ ਹੈ, ਜਿਸ ਤੋਂ ਬਾਅਦ ਤੋਂ ਉਸ ਕੰਪਨੀ ਦੀ ਅਨੁਸ਼ੰਗੀ ਇਕਾਈ ਨਰਚਰ ਮਹਾਸੰਘ ਵਲੋਂ ਸ਼ਤਰੰਜ ਖਿਡਾਰੀਆਂ ਤੋਂ ਸਭ ਤੋਂ ਵੱਧ ਰਜਿਸਟਰਡ ਟੈਕਸ ਵਸੂਲ ਰਹੀ ਹੈ। ਮਹਾਸੰਘ ਦੇ ਇਕ ਲੱਖ ਤੋਂ ਵਧੇਰੇ ਸ਼ਤਰੰਜ ਖਿਡਾਰੀ ਰਜਿਸਟਰਡ ਹਨ।
ਇਹ ਵੀ ਪਡ਼੍ਹੋ : ਜਿਨਸੀ ਸ਼ੋਸ਼ਣ ਦੇ ਦੋਸ਼ੀ ਕੋਚ ਨਾਗਰਾਜਨ ’ਤੇ 7 ਹੋਰ ਐਥਲੀਟਾਂ ਨੇ ਲਾਇਆ ਜਿਨਸੀ ਸੋਸ਼ਣ ਦਾ ਦੋਸ਼

ਲਾਹਿੜੀ ਨੇ ਚੌਹਾਨ ’ਤੇ ਮਹਾਸੰਘ ਦੇ ਫੰਡ ਦਾ ਗ਼ਲਤ ਇਸਤੇਮਾਲ ਕਰਨ ਦਾ ਵੀ ਦੋਸ਼ ਲਾਇਆ । ਉਨ੍ਹਾਂ ਕਿਹਾ ਕਿ ਸ਼ਤਰੰਜ ਮਹਾਸੰਘ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੀ ਤਰ੍ਹਾਂ ਅਮੀਰ ਬੋਰਡ ਨਹੀਂ ਹੈ। ਪਿਛਲੇ 15 ਸਾਲਾਂ ਵਿਚ ਮਹਾਸੰਘ ਨੇ ਸ਼ਤਰੰਜ ਖਿਡਾਰੀਆਂ ਦੇ ਆਰਥਿਕ ਯੋਗਦਾਨ ਤੋਂ 11 ਕਰੋੜ ਰੁਪਏ ਇਕੱਠੇ ਕੀਤੇ ਹਨ, ਜਿਨ੍ਹਾਂ ਵਿਚ 3 ਕਰੋੜ ਰੁਪਏ ਚੌਹਾਨ ਨੇ ਆਪਣੇ ਘਰੇਲੂ ਸ਼ਹਿਰ ਦਿੱਲੀ ਵਿਚ ਮਹਾਸੰਘ ਲਈ ਦਫਤਰ ਖਰੀਦਣ ’ਤੇ ਖਰਚ ਕਰ ਦਿੱਤੇ, ਜਿਸ ਦੀ ਕੋਈ ਲੋੜ ਨਹੀਂ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡ਼ੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News