ਅਲੀਰੇਜਾ ਨੇ ਵਿਸ਼ਵ ਚੈਂਪੀਅਨ ਕਾਰਲਸਨ ਨੂੰ ਹਰਾ ਕੇ ਜਿੱਤਿਆ ਖਿਤਾਬ

04/17/2020 9:30:30 PM

ਨਾਰਵੇ (ਨਿਕਲੇਸ਼ ਜੈਨ)— ਨਾਰਵੇ ਵਿਚ ਚੱਲ ਰਹੀ ਬੇਂਟਰ ਬਲਿਟਜ਼ ਸ਼ਤਰੰਜ ਚੈਂਪੀਅਨਸ਼ਿਪ ਦੇ ਫਾਈਨਲ 'ਚ ਈਰਾਨ ਦੇ 16 ਸਾਲਾ ਨੌਜਵਾਨ ਸ਼ਤਰੰਜ ਖਿਡਾਰੀ ਅਲੀਰੇਜਾ ਫਿਰੌਜ਼ਾ ਨੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ 8.5 -7.5 ਨਾਲ ਹਰਾ ਕੇ ਨਾ ਸਿਰਫ ਖਿਤਾਬ ਜਿੱਤਿਆ, ਸਗੋਂ ਨਾਲ ਹੀ ਪੂਰੀ ਦੁਨੀਆ ਨੂੰ ਵੀ ਹੈਰਾਨ ਕਰ ਦਿੱਤਾ। ਇਸ ਜਿੱਤ ਦੇ ਨਾਲ ਹੀ ਉਸ ਨੇ ਕਾਰਲਸਨ ਤੋਂ ਵਿਸ਼ਵ ਬਲਿਟਜ਼ ਚੈਂਪੀਅਨਸ਼ਿਪ ਵਿਚ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ। ਦੋਵਾਂ ਵਿਚਾਲੇ ਇਸ ਟੂਰਨਾਮੈਂਟ ਵਿਚ ਲਗਾਤਾਰ 16 ਮੈਚ ਖੇਡੇ ਗਏ ਤੇ ਨਿਯਮਾਂ ਅਨੁਸਾਰ ਪਹਿਲਾਂ 8.5 ਅੰਕ ਬਣਾਉਂਦੇ ਹੋਏ ਅਲਰੀਜੇ ਨੇ ਜਿੱਤ ਹਾਸਲ ਕੀਤੀ।

PunjabKesari
ਦੋਵਾਂ ਵਿਚਾਲੇ ਘਮਾਸਾਨ ਮੁਕਾਬਲਾ ਹੋਇਆ। ਕੁਲ 16 ਮੁਕਾਬਲਿਆਂ 'ਚੋਂ 7 ਮੈਚ ਅਲੀਰੇਜਾ ਨੇ ਜਿੱਤੇ, 3 ਮੁਕਾਬਲੇ ਡਰਾਅ ਰਹੇ, ਜਦਕਿ ਕਾਰਲਸਨ ਦੇ ਹੱਥ 6 ਜਿੱਤਾਂ ਆਈਆਂ। ਇਕ ਸਮੇਂ ਕਾਰਲਸਨ 6.5-5.5 ਨਾਲ ਅੱਗੇ ਚੱਲ ਰਿਹਾ ਸੀ ਪਰ ਇਸ ਤੋਂ ਬਾਅਦ ਉਹ ਆਖਰੀ ਚਾਰ ਰਾਊਂਡਾਂ ਵਿਚ ਸਿਰਫ 1 ਹੀ ਜਿੱਤ ਹਾਸਲ ਕਰ ਸਕਿਆ, ਜਦਕਿ ਅਲੀਰੇਜਾ ਨੇ 3 ਮੁਕਾਬਲੇ ਆਪਣੇ ਨਾਂ ਕੀਤੇ। ਵਿਸ਼ਵ ਚੈਂਪੀਅਨ ਮੈਗਰਸ ਕਾਰਲਸਨ ਨੇ ਆਪਣੀ ਹਾਰ ਸਵੀਕਾਰ ਕਰਦੇ ਹੋਏ ਕਿਹਾ ਮੈਂ ਅੱਜ ਖਰਾਬ ਖੇਡਿਆ ਤੇ ਕਈ ਵਾਰ ਮੁਫਤ ਵਿਚ ਮੋਹਰੇ ਦਿੰਦਾ ਰਿਹਾ ਪਰ ਅਲੀਰੇਜਾ ਨੇ ਸ਼ਾਨਦਾਰ ਖੇਡ ਦਿਖਾਈ ਤੇ ਮੌਕਿਆਂ ਦਾ ਚੰਗਾ ਫਾਇਦਾ ਚੁੱਕਿਆ ਤੇ ਉਹ ਜਿੱਤ ਦਾ ਪੂਰਾ ਹੱਕਦਾਰ ਹੈ।


Gurdeep Singh

Content Editor

Related News