ਆਈਸਲੈਂਡ ਵਿਚ ''ਪਾਸ਼ ਇਨ ਬੇਕਸ'' ਦੇ ਨਾਂ ਨਾਲ ਮਸ਼ਹੂਰ ਹੋਈ ਅਲੈਗਜ਼ੈਂਡਰਾ-ਸਿਗਰਸਨ ਦੀ ਜੋੜੀ

Saturday, Oct 06, 2018 - 04:06 AM (IST)

ਆਈਸਲੈਂਡ ਵਿਚ ''ਪਾਸ਼ ਇਨ ਬੇਕਸ'' ਦੇ ਨਾਂ ਨਾਲ ਮਸ਼ਹੂਰ ਹੋਈ ਅਲੈਗਜ਼ੈਂਡਰਾ-ਸਿਗਰਸਨ ਦੀ ਜੋੜੀ

ਜਲੰਧਰ - ਈਵਰਟਨ ਕਲੱਬ ਦੇ ਸਟਾਰ ਫੁੱਟਬਾਲਰ ਗਿਲਫੀ ਸਿਗਰਸਨ ਤੇ ਉਸ ਦੀ ਗਰਲਫ੍ਰੈਂਡ ਅਲੈਗਜ਼ੈਂਡਰਾ ਇਵਾਰਸਡਾਟਿਰ ਆਈਸਲੈਂਡ ਵਿਚ 'ਪਾਸ਼ ਇਨ ਬੇਕਸ' ਦੇ ਨਾਂ ਨਾਲ ਜਾਣੀ ਜਾਂਦੀ ਜੋੜੀ ਹੈ। 
ਸਿਗਰਸਨ ਨੇ ਅਜੇ ਕੁਝ ਮਹੀਨੇ ਪਹਿਲਾਂ ਹੀ ਅਲੈਗਜ਼ੈਂਡਰਾ ਨਾਲ ਮੰਗਣੀ ਕੀਤੀ ਸੀ। ਪਿਛਲੇ ਹੀ ਮਹੀਨੇ 29 ਸਾਲ ਦੀ ਹੋ ਚੁੱਕੀ ਅਲੈਗਜ਼ੈਂਡਰਾ ਨੇ 2008 ਵਿਚ ਮਿਸ ਆਈਸਲੈਂਡ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਉਹ ਮਿਸ ਵਰਲਡ ਕੰਪੀਟੀਸ਼ਨ 'ਚ ਗਈ। ਇਹ ਉਹੀ ਕੰਪੀਟੀਸ਼ਨ ਸੀ, ਜਿਸ ਵਿਚ ਸਭ ਤੋਂ ਵੱਧ 109 ਮੁਕਾਬਲੇਬਾਜ਼ਾਂ ਨੇ ਹਿੱਸਾ ਲਿਆ ਸੀ। ਇਸ ਵਿਚ ਉਹ ਟਾਪ-15 ਵਿਚ ਪਹੁੰਚਣ 'ਚ ਸਫਲ ਹੋਈ ਸੀ।  ਮਾਡਲਿੰਗ ਅਸਾਈਨਮੈਂਟ ਤੇ ਸਪੋਰਟਸ ਪ੍ਰਤੀ ਲਗਾਅ ਕਾਰਨ 2010 'ਚ ਅਲੈਗਜ਼ੈਂਡਰਾ ਪਹਿਲੀ ਵਾਰ ਸਿਗਰਸਨ ਨੂੰ ਮਿਲੀ ਸੀ। ਇਸ ਦੌਰਾਨ ਉਸ ਨੇ ਆਪਣਾ ਬਲਾਗ ਵੀ ਚਲਾਇਆ, ਜਿਸ ਵਿਚ ਉਹ ਮਾਡਲਿੰਗ ਲਈ ਸੰਘਰਸ਼ ਕਰਦੀਆਂ ਲੜਕੀਆਂ ਨੂੰ ਫੈਸ਼ਨ, ਜਵੈਲਰੀ ਤੇ ਖਾਣੇ ਸਬੰਧੀ ਟਿਪਸ ਦਿੰਦੀ ਸੀ। ਫਿੱਟਨੈੱਸ ਨੂੰ ਲੈ ਕੇ ਬੇਹੱਦ ਚੌਕਸ ਅਲੈਗਜ਼ੈਂਡਰਾ ਮਿਸ ਵਰਲਡ ਸਪੋਰਟਸ ਦਾ ਖਿਤਾਬ ਵੀ ਜਿੱਤ ਚੁੱਕੀ ਹੈ। ਉਹ ਯੂਰੋ 2016 ਤੇ 2018 ਵਿਸ਼ਵ ਕੱਪ ਦੌਰਾਨ ਵੀ 'ਸਿਗਰਸਨ-10' ਨਾਂ ਦੀ ਟੀ-ਸ਼ਰਟ ਪਹਿਨੀ ਸਿਗਰਸਨ ਦਾ ਹੌਸਲਾ ਵਧਾਉਣ ਪਹੁੰਚੀ ਸੀ। ਉਹ ਇੰਸਟਾਗ੍ਰਾਮ 'ਤੇ ਕਾਫੀ ਸਰਗਰਮ ਹੈ। ਆਪਣੇ ਪ੍ਰਸ਼ੰਸਕਾਂ ਲਈ ਉਹ ਸਮੇਂ-ਸਮੇਂ 'ਤੇ ਹੌਟ ਫੋਟੋਆਂ ਪੋਸਟ ਕਰਦੀ ਰਹਿੰਦੀ ਹੈ।


Related News