ਜ਼ਵੇਰੇਵ ਸੈਮੀਫਾਈਨਲ ''ਚ, ਹੁਣ ਫੈਡਰਰ ਨਾਲ ਹੋਵੇਗਾ ਮੁਕਾਬਲਾ

11/17/2018 9:50:01 AM

ਲੰਡਨ— ਐਲੇਕਸਾਂਦਰ ਜ਼ਵੇਰੇਵ ਨੇ ਸ਼ੁੱਕਰਵਾਰ ਨੂੰ ਇੱਥੇ ਜਾਨ ਇਸਨਰ ਨੂੰ ਸਿੱਧੇ ਸੈੱਟਾਂ 'ਚ ਹਰਾ ਕੇ ਏ.ਟੀ.ਪੀ. ਫਾਈਨਲਸ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਜਿੱਥੇ ਉਨ੍ਹਾਂ ਦਾ ਮੁਕਾਬਲਾ ਰੋਜਰ ਫੈਡਰਰ ਨਾਲ ਹੋਵੇਗਾ। ਦੂਜਾ ਸੈਮੀਫਾਈਨਲ ਨੋਵਾਕ ਜੋਕੋਵਿਚ ਅਤੇ ਕੇਵਿਨ ਐਂਡਰਸਨ ਵਿਚਾਲੇ ਖੇਡਿਆ ਜਾਵੇਗਾ। 
PunjabKesari
ਜ਼ਵੇਰੇਵ ਨੇ ਅਮਰੀਕਾ ਦੇ ਇਸਨਰ ਨੂੰ 7-6 (7/5), 6-3 ਨਾਲ ਹਰਾਇਆ। ਉਨ੍ਹਾਂ ਨੂੰ ਪਤਾ ਸੀ ਕਿ ਜਿੱਤ ਨਾਲ ਉਹ ਸੈਸ਼ਨ ਦੇ ਅੰਤਿਮ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਉਣ 'ਚ ਸਫਲ ਰਹਿਣਗੇ। ਜਰਮਨੀ ਦੇ 21 ਸਾਲਾ ਜ਼ਵੇਰੇਵ 2009 'ਚ ਜੁਆਨ ਡੇਲ ਪੋਤਰੋ ਦੇ ਬਾਅਦ ਇਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪਹੁੰਚਣ ਵਾਲੇ ਸਭ ਤੋਂ ਯੁਵਾ ਖਿਡਾਰੀ ਹਨ।


Tarsem Singh

Content Editor

Related News