ਹੁਸ਼ਿਆਰਪੁਰ ਹਲਕੇ 'ਚ ਕੁੱਲ 58.60 ਫ਼ੀਸਦੀ ਹੋਈ ਵੋਟਿੰਗ, EVM 'ਚ ਕੈਦ ਹੋਈ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ

Saturday, Jun 01, 2024 - 11:32 PM (IST)

ਹੁਸ਼ਿਆਰਪੁਰ ਹਲਕੇ 'ਚ ਕੁੱਲ 58.60 ਫ਼ੀਸਦੀ ਹੋਈ ਵੋਟਿੰਗ, EVM 'ਚ ਕੈਦ ਹੋਈ ਇਨ੍ਹਾਂ ਉਮੀਦਵਾਰਾਂ ਦੀ ਕਿਸਮਤ

ਹੁਸ਼ਿਆਰਪੁਰ/ਫਗਵਾੜਾ (ਅਮਰੀਕ, ਵਰਿੰਦਰ ਪੰਡਿਤ, ਮੋਮੀ, ਝਾਵਰ, ਸ਼ੋਰੀ, ਜਲੋਟਾ)- ਪੰਜਾਬ ਵਿਚ ਸਭਾ ਚੋਣਾਂ ਲਈ ਸਵੇਰੇ 7 ਵਜੇ ਤੋਂ ਜਾਰੀ ਵੋਟਿੰਗ ਪ੍ਰੀਕਿਰਿਆ ਹੁਣ ਖ਼ਤਮ ਹੋ ਗਈ ਹੈ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੋਟਾਂ ਪਾਉਣ ਲਈ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕੁੱਲ੍ਹ 1963 ਪੋਲਿੰਗ ਬੂਥ ਬਣਾਏ ਗਏ ਸਨ। ਹੁਸ਼ਿਆਰਪੁਰ ਜ਼ਿਲ੍ਹੇ 'ਚ ਕੁੱਲ 58.86 ਫ਼ੀਸਦੀ ਵੋਟਿੰਗ ਹੋਈ ਹੈ, ਜਿਨ੍ਹਾਂ 'ਚੋਂ ਭੁਲੱਥ 'ਚ 51.71 ਫ਼ੀਸਦੀ, ਚੱਬੇਵਾਲ 'ਚ 61.30 ਫ਼ੀਸਦੀ, ਦਸੂਹਾ 'ਚ 60.84 ਫ਼ੀਸਦੀ, ਹੁਸ਼ਿਆਰਪੁਰ 'ਚ 60.67 ਫ਼ੀਸਦੀ, ਮੁਕੇਰੀਆਂ 'ਚ 62.47 ਫ਼ੀਸਦੀ, ਫਗਵਾੜਾ 'ਚ 57.07 ਫ਼ੀਸਦੀ, ਸ਼ਾਮ ਚੁਰਾਸੀ 'ਚ 59.88 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 53.79 ਫ਼ੀਸਦੀ, ਟਾਂਡਾ ਉੜਮੁੜ 'ਚ 60.02 ਫ਼ੀਸਦੀ ਵੋਟਿੰਗ ਹੋਈ ਹੈ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਨਿਰਪੱਖ, ਪਾਰਦਰਸ਼ੀ ਅਤੇ ਬਿਨਾਂ ਕਿਸੇ ਡਰ-ਭੈਅ ਤੋਂ ਚੋਣਾਂ ਕਰਵਾਉਣ ਲਈ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨਾਲ ਜਿੱਥੇ ਅੱਜ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਪੋਲਿੰਗ ਪ੍ਰਕਿਰਿਆ ਦਾ ਜਾਇਜ਼ਾ ਲਿਆ, ਉਥੇ ਉਨ੍ਹਾਂ ਵੱਲੋਂ ਲੋਕ ਸਭਾ ਦੇ ਸਾਰੇ 1963 ਬੂਥਾਂ ’ਤੇ ਸਖ਼ਤ ਨਿਗਰਾਨੀ ਵੀ ਰੱਖੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਸ਼ਾਂਤੀਪੂਰਵਕ ਮਤਦਾਨ ਮੁਕੰਮਲ ਹੋ ਸਕਿਆ।

ਜਾਣੋ ਹਲਕੇ ਮੁਤਾਬਕ 5 ਵਜੇ ਤੱਕ ਵੋਟ ਫ਼ੀਸਦੀ
ਭੁਲੱਥ 'ਚ 47.50 ਫ਼ੀਸਦੀ, ਚੱਬੇਵਾਲ 'ਚ 52.14 ਫ਼ੀਸਦੀ, ਦਸੂਹਾ 'ਚ 55.97 ਫ਼ੀਸਦੀ, ਹੁਸ਼ਿਆਰਪੁਰ 'ਚ 56.19 ਫ਼ੀਸਦੀ, ਮੁਕੇਰੀਆਂ 'ਚ 55.00 ਫ਼ੀਸਦੀ, ਫਗਵਾੜਾ 'ਚ 51.40 ਫ਼ੀਸਦੀ, ਸ਼ਾਮ ਚੁਰਾਸੀ 'ਚ 54.50 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 44.56 ਫ਼ੀਸਦੀ, ਟਾਂਡਾ ਉੜਮੁੜ 'ਚ 52.44 ਫ਼ੀਸਦੀ ਵੋਟਿੰਗ ਪੋਲ ਹੋਈ ਹੈ। 

ਜਾਣੋ ਹਲਕੇ ਮੁਤਾਬਕ 3 ਵਜੇ ਤੱਕ ਵੋਟ ਫ਼ੀਸਦੀ
ਭੁਲੱਥ 'ਚ 42.301 ਫ਼ੀਸਦੀ, ਚੱਬੇਵਾਲ 'ਚ 40.65 ਫ਼ੀਸਦੀ, ਦਸੂਹਾ 'ਚ 47.32 ਫ਼ੀਸਦੀ, ਹੁਸ਼ਿਆਰਪੁਰ 'ਚ 47.70 ਫ਼ੀਸਦੀ, ਮੁਕੇਰੀਆਂ 'ਚ 46.00 ਫ਼ੀਸਦੀ, ਫਗਵਾੜਾ 'ਚ 42.20 ਫ਼ੀਸਦੀ, ਸ਼ਾਮ ਚੁਰਾਸੀ 'ਚ 47.00 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 40.29 ਫ਼ੀਸਦੀ, ਟਾਂਡਾ ਉੜਮੁੜ 'ਚ 47.45 ਫ਼ੀਸਦੀ ਵੋਟਿੰਗ ਪੋਲ ਹੋਈ ਹੈ।  

ਜਾਣੋ ਹਲਕੇ ਮੁਤਾਬਕ 1 ਵਜੇ ਤੱਕ ਵੋਟ ਫ਼ੀਸਦੀ
ਭੁਲੱਥ 'ਚ 35.38 ਫ਼ੀਸਦੀ, ਚੱਬੇਵਾਲ 'ਚ 32.45 ਫ਼ੀਸਦੀ, ਦਸੂਹਾ 'ਚ 40.30 ਫ਼ੀਸਦੀ, ਹੁਸ਼ਿਆਰਪੁਰ 'ਚ 40.31 ਫ਼ੀਸਦੀ, ਮੁਕੇਰੀਆਂ 'ਚ 36.00 ਫ਼ੀਸਦੀ, ਫਗਵਾੜਾ 'ਚ 36.90 ਫ਼ੀਸਦੀ, ਸ਼ਾਮ ਚੁਰਾਸੀ 'ਚ 39.70 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 33.07 ਫ਼ੀਸਦੀ, ਟਾਂਡਾ ਉੜਮੁੜ 'ਚ 38.50 ਫ਼ੀਸਦੀ ਵੋਟਿੰਗ ਪੋਲ ਹੋਈ ਹੈ।  

ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ

ਜਾਣੋ ਹਲਕੇ ਮੁਤਾਬਕ 11 ਵਜੇ ਤੱਕ ਵੋਟ ਫ਼ੀਸਦੀ
ਭੁਲੱਥ 'ਚ 23.44 ਫ਼ੀਸਦੀ, ਚੱਬੇਵਾਲ 'ਚ 19.85 ਫ਼ੀਸਦੀ, ਦਸੂਹਾ 'ਚ 27.23 ਫ਼ੀਸਦੀ, ਹੁਸ਼ਿਆਰਪੁਰ 'ਚ 26.78 ਫ਼ੀਸਦੀ, ਮੁਕੇਰੀਆਂ 'ਚ 17.00 ਫ਼ੀਸਦੀ, ਫਗਵਾੜਾ 'ਚ 21.70 ਫ਼ੀਸਦੀ, ਸ਼ਾਮ ਚੁਰਾਸੀ 'ਚ 25.30 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 18.72 ਫ਼ੀਸਦੀ, ਟਾਂਡਾ ਉੜਮੁੜ 'ਚ 25.00 ਫ਼ੀਸਦੀ ਵੋਟਿੰਗ ਪੋਲ ਹੋਈ ਹੈ।  
 

ਜਾਣੋ ਹਲਕੇ ਮੁਤਾਬਕ 9 ਵਜੇ ਤੱਕ ਵੋਟ ਫ਼ੀਸਦੀ
ਭੁਲੱਥ 'ਚ 9.00 ਫ਼ੀਸਦੀ, ਚੱਬੇਵਾਲ 'ਚ 13.45 ਫ਼ੀਸਦੀ, ਦਸੂਹਾ 'ਚ 6.00 ਫ਼ੀਸਦੀ, ਹੁਸ਼ਿਆਰਪੁਰ 'ਚ 12.00 ਫ਼ੀਸਦੀ, ਮੁਕੇਰੀਆਂ 'ਚ 11.00 ਫ਼ੀਸਦੀ, ਫਗਵਾੜਾ 'ਚ 7.50 ਫ਼ੀਸਦੀ, ਸ਼ਾਮ ਚੁਰਾਸੀ 'ਚ 11.00 ਫ਼ੀਸਦੀ, ਸ੍ਰੀ ਹਰਗੋਬਿੰਦਪੁਰ 'ਚ 5.58 ਫ਼ੀਸਦੀ, ਟਾਂਡਾ ਉੜਮੁੜ 'ਚ12.00 ਫ਼ੀਸਦੀ ਵੋਟਿੰਗ ਪੋਲ ਹੋਈ ਹੈ।  

PunjabKesari

ਇਥੇ ਦੱਸਣਯੋਗ ਹੈ ਕਿ ਹੁਸ਼ਿਆਰਪੁਰ ’ਚ ਕੁੱਲ ਗਿਣਤੀ 15 ਲੱਖ 95 ਹਜ਼ਾਰ 254 ਹੈ। ਇਨ੍ਹਾਂ ’ਚੋਂ 8 ਲੱਖ 27 ਹਜ਼ਾਰ 740 ਮਰਦ ਵੋਟਰ ਹਨ, ਜਦਕਿ 7 ਲੱਖ 67 ਹਜ਼ਾਰ 471 ਮਹਿਲਾ ਵੋਟਰ ਤੇ 43 ਟਰਾਂਸਜੈਂਡਰ ਵੋਟਰ ਹਨ। ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿਚ 1, 81, 614 ਵੋਟਰ, ਭੁਲੱਥ ਵਿਚ 1, 34, 807, ਫਗਵਾੜਾ ਵਿਚ 1, 94, 486, ਮੁਕੇਰੀਆਂ ਵਿਚ 2, 02, 913, ਦਸੂਹਾ ਵਿਚ 1, 92, 780, ਉੜਮੁੜ ਵਿਚ 1,72,965, ਸ਼ਾਮ ਚੁਰਾਸੀ ਵਿਚ 1, 74, 770, ਹੁਸ਼ਿਆਰਪੁਰ ਵਿਚ 1, 87, 941 ਅਤੇ ਚੱਬੇਵਾਲ ਵਿਚ 1,59, 550 ਵੋਟਰ ਹਨ। ਇਸ ਮੌਕੇ ਉਨਾਂ ਅਪੀਲ ਕੀਤੀ ਕਿ ਹਰੇਕ ਵੋਟਰ ਟਾਈਮ ਨਾ ਜਾ ਕੇ ਆਪਣੀ ਵੋਟ ਦਾ ਇਸਤੇਮਾਲ ਕਰ ਰਹੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਵਿਧਾਨ ਸਭਾ ਹਲਕਾ 43-ਹੁਸ਼ਿਆਰਪੁਰ ਦੇ ਨਗਰ ਸੁਧਾਰ ਟਰੱਸਟ ਦੇ ਦਫ਼ਤਰ ਵਿਚ ਬਣੇ ਬੂਥ ’ਤੇ ਲਾਈਨ ਵਿਚ ਲੱਗ ਕੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਉਨ੍ਹਾਂ ਜਿੱਥੇ ਵੋਟ ਪਾਉਣ ਆਏ ਵੋਟਰਾਂ ਦਾ ਉਤਸ਼ਾਹ ਵਧਾਇਆ, ਉਥੇ ਪੋਲਿੰਗ ਸਟਾਫ਼ ਦੀ ਹੌਂਸਲਾ ਅਫ਼ਜ਼ਾਈ ਵੀ ਕੀਤੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਪੂਰੇ ਉਤਸ਼ਾਹ ਨਾਲ ਮਤਦਾਨ ਕਰਨ ਵਾਲੇ ਵੋਟਰਾਂ ਦਾ ਧੰਨਵਾਦ ਕਰਨ ਦੇ ਨਾਲ-ਨਾਲ ਵੋਟ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਪੋਲਿੰਗ ਸਟਾਫ, ਵੱਖ-ਵੱਖ ਟੀਮਾਂ, ਸੈੱਲਾਂ ਅਤੇ ਪੁਲਸ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ-2024 ਦੇ ਮਤਦਾਨ ਲਈ ਹੋਈ ਵੋਟਿੰਗ ਉਪਰੰਤ 4 ਜੂਨ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਹੁਸ਼ਿਆਰਪੁਰ, ਮੁਕੇਰੀਆਂ, ਦਸੂਹਾ, ਉੜਮੁੜ, ਚੱਬੇਵਾਲ, ਭੁਲੱਥ ਅਤੇ ਫਗਵਾੜਾ ਦੀ ਗਿਣਤੀ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਹੋਵੇਗੀ, ਜਦਕਿ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਸ਼ਾਮ ਚੁਰਾਸੀ ਦੀ ਗਿਣਤੀ ਮਲਟੀ ਸਕਿੱਲ ਡਿਵੈੱਲਪਮੈਂਟ ਕੇਂਦਰ, ਆਈ. ਟੀ. ਆਈ. ਹੁਸ਼ਿਆਰਪੁਰ ਵਿਖੇ ਹੋਵੇਗੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ, ਜਿਸ ਦੇ ਚੱਲਦਿਆਂ ਜ਼ਿਲ੍ਹੇ ਵਿਚ ਨਿਰਪੱਖ, ਆਜ਼ਾਦ ਅਤੇ ਸ਼ਾਂਤੀਪੂਰਵਕ ਮਤਦਾਨ ਸਫ਼ਲ ਹੋ ਸਕਿਆ ਹੈ।

PunjabKesari

ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਚ ਪੋਲ ਐਕਟੀਵਿਟੀ ਮੋਨੀਟਰਿੰਗ ਸਿਸਟਮ ਰੂਮ ਰਾਹੀਂ ਜ਼ਿਲ੍ਹੇ ਦੇ ਸਾਰੇ ਬੂਥਾਂ ਵਿਸ਼ੇਸ਼ ਤੌਰ ’ਤੇ ਸੰਵੇਦਨਸ਼ੀਲ ਪੋਲਿੰਗ ਬੂਥਾਂ ਦਾ ਜਾਇਜ਼ਾ ਲਿਆ। ਉਨ੍ਹਾਂ ਵੈਬਕਾਸਟਿੰਗ ਦੁਆਰਾ ਬੂਥਾਂ ਦਾ ਜਾਇਜ਼ਾ ਲੈਣ ਦੌਰਾਨ ਸਬੰਧਤ ਪ੍ਰੀਜ਼ਾਈਡਿੰਗ ਅਫ਼ਸਰਾਂ ਨਾਲ ਫੋਨ ’ਤੇ ਗੱਲਬਾਤ ਵੀ ਕੀਤੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਤਦਾਨ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਚੋਣਵੇਂ ਪੋਲਿੰਗ ਬੂਥਾਂ ਦੀ ਚੈਕਿੰਗ ਕਰਨ ਦੌਰਾਨ ਸਬੰਧਤ ਚੋਣ ਸਟਾਫ਼ ਨੂੰ ਪੂਰੀ ਜ਼ਿੰਮੇਵਾਰੀ ਅਤੇ ਨਿਯਮਾਂ ਮੁਤਾਬਕ ਡਿਊਟੀ ਨਿਭਾਉਣ ਲਈ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਬੂਥ ’ਤੇ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ, ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਅਤੇ ਐੱਸ. ਐੱਸ. ਪੀ. ਸੁਰਿੰਦਰ ਲਾਂਬਾ ਨੇ ਜਨਰਲ ਆਬਜ਼ਰਵਰ ਡਾ. ਆਰ. ਆਨੰਦ ਕੁਮਾਰ ਅਤੇ ਖਰਚਾ ਆਬਜ਼ਰਵਰ ਪਵਨ ਕੁਮਾਰ ਖੇਤਾਨ ਨਾਲ ਸਰਕਾਰੀ ਕੰਨਿਆ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਰੇਲਵੇ ਮੰਡੀ ਦੇ ਬੂਥਾਂ ਦਾ ਦੌਰਾ ਕਰ ਕੇ ਮਤਦਾਨ ਪ੍ਰਕਿਰਿਆ ਦਾ ਜਾਇਜ਼ਾ ਵੀ ਲਿਆ।

PunjabKesari

ਇਸ ਵਾਰ ਚੋਣ ਮੈਦਾਨ 'ਚ ਉਤਰੇ ਉਮੀਦਵਾਰ
ਭਾਜਪਾ ਨੇ ਇਸ ਵਾਰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿਤੀ ਹੈ। ਕਾਂਗਰਸ ਨੇ ਇਸ ਸੀਟ ਤੋਂ ਯਾਮਿਨੀ ਗੋਮਰ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ। ਸ਼੍ਰੋਮਣੀ ਅਕਾਲੀ ਦਲ ਨੇ ਹੁਸ਼ਿਆਰਪੁਰ ਤੋਂ ਪਾਰਟੀ ਦੇ ਸੀਨੀਅਰ ਆਗੂ ਸੋਹਣ ਸਿੰਘ ਠੰਡਲ ਨੂੰ ਟਿਕਟ ਦਿੱਤੀ ਹੈ।ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਨੇ ਕਾਂਗਰਸ ਛੱਡ ਕੇ 'ਆਪ' ਵਿਚ ਸ਼ਾਮਲ ਹੋਏ ਡਾ. ਰਾਜਕੁਮਾਰ ਚੱਬੇਵਾਲ ਨੂੰ ਟਿਕਟ ਦਿੱਤੀ ਗਈ ਹੈ। 

ਹੁਸ਼ਿਆਰਪੁਰ ਦਾ ਚੋਣ ਇਤਿਹਾਸ
ਹੁਸ਼ਿਆਰਪੁਰ ਹਲਕੇ 'ਚ 1952 ਤੋਂ ਲੈ ਕੇ 2019 ਤੱਕ 17 ਵਾਰ ਲੋਕ ਸਭਾ ਚੋਣਾਂ ਹੋਈਆਂ ਹਨ। ਇਸ ਲੋਕ ਸਭਾ ਹਲਕੇ 'ਤੇ ਕਾਂਗਰਸ ਪਾਰਟੀ ਦਾ ਕਾਫ਼ੀ ਜ਼ਿਆਦਾ ਦਬਦਬਾ ਰਿਹਾ ਹੈ। ਜੇਕਰ 1999 ਤੋਂ 2019 ਦੀ ਗੱਲ ਕਰੀਏ ਤਾਂ ਇਸ ਸੀਟ 'ਤੇ 3 ਵਾਰ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਅਤੇ 2 ਵਾਰ ਇਥੋਂ ਕਾਂਗਰਸ ਜੇਤੂ ਰਹੀ ਹੈ। ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਨੇ ਵਿਜੇ ਸਾਂਪਲਾ ਦੀ ਟਿਕਟ ਕੱਟ ਕੇ ਸੋਮ ਪ੍ਰਕਾਸ਼ ਨੂੰ ਚੋਣ ਮੈਦਾਨ 'ਚ ਉਤਾਰਿਆ ਸੀ ਅਤੇ ਸੋਮ ਪ੍ਰਕਾਸ਼ ਨੇ ਇਸ ਸੀਟ ਤੋਂ ਜਿੱਤ ਹਾਸਲ ਕੀਤੀ।

ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਬਿਆਨ, ਅਜੇ ਤਾਂ ਸਿਰਫ਼ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ, ਲੱਖਾਂ ਦੇਣੀਆਂ ਬਾਕੀ ਹਨ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News