ਅਲੇਕਸ ਸੇਕਾ ਨੂੰ ਸੀਨੀਅਰ PGA ਦਾ ਖਿਤਾਬ
Tuesday, Jun 01, 2021 - 01:18 AM (IST)
ਟਲਸਾ (ਅਮਰੀਕਾ)- ਅਲੇਕਸ ਸੇਕਾ ਨੇ ਸਟੀਕ ਸ਼ਾਟ ਲਾਉਣ ਦੀ ਆਪਣੀ ਕਲਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਕੇ ਸੀਨੀਅਰ ਪੀ. ਜੀ. ਏ. ਗੋਲਫ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਲਿਆ। ਸੇਕਾ ਨੇ ਚੌਥੇ ਦੌਰ ਵਿਚ ਤਿੰਨ ਅੰਡਰ 67 ਦਾ ਕਾਰਡ ਖੇਡਿਆ ਅਤੇ ਟਿਮ ਪੇਟ੍ਰੇਕੇਵਿਚ ਨੂੰ ਚਾਰ ਸ਼ਾਟਾਂ ਨਾਲ ਹਰਾ ਕੇ ਆਪਣਾ ਲਗਾਤਾਰ ਦੂਜਾ ਮੇਜਰ ਖਿਤਾਬ ਜਿੱਤਿਆ। ਉਸ ਨੇ ਤਿੰਨ ਹਫਤੇ ਪਹਿਲਾਂ ਅਲਬਾਮਾ ਵਿਚ ਸਟੀਵ ਸਟ੍ਰੀਕਰ ਨੂੰ ਪਲੇਅ ਆਫ ਵਿਚ ਹਰਾ ਕੇ ਖਿਤਾਬ ਜਿੱਤਿਆ ਸੀ।
ਇਹ ਖ਼ਬਰ ਪੜ੍ਹੋ- ਜੇਮਸ ਐਂਡਰਸਨ ਤੋੜ ਸਕਦੇ ਹਨ ਸਚਿਨ ਦਾ ਇਹ ਵੱਡਾ ਰਿਕਾਰਡ
ਸੇਕਾ ਜਦੋਂ 9 ਸਾਲ ਦਾ ਸੀ ਤਦ ਆਪਣੇ ਪਿਤਾ ਦੇ ਨਾਲ ਚੈੱਕ ਗਣਰਾਜ ਛੱਡ ਕੇ ਜਰਮਨੀ ਚਲਾ ਗਿਆ ਸੀ, ਜਿੱਥੇ ਉਸ ਨੇ ਗੋਲਫ ਖੇਡਣਾ ਸ਼ੁਰੂ ਕੀਤਾ ਅਤੇ 18 ਸਾਲ ਦੀ ਉਮਰ ਵਿਚ ਪੇਸ਼ੇਵਰ ਬਣ ਗਿਆ ਸੀ। ਸਟ੍ਰੀਕਰ ਆਖਰੀ ਦੌਰ ਤੋਂ ਪਹਿਲਾਂ ਇਕ ਸ਼ਾਟ ਦੀ ਬੜ੍ਹਤ 'ਤੇ ਸੀ ਅਤੇ ਫਿਰ ਤੋਂ ਆਖਿਰ ਵਿਚ ਸਖਤ ਮੁਕਾਬਲੇ ਦੀ ਸੰਭਾਵਨਾ ਦਿਸ ਰਹੀ ਸੀ। ਸਟ੍ਰੀਕਰ ਹਾਲਾਂਕਿ ਆਖਰੀ ਦੌਰ ਵਿਚ 8 ਫੁੱਟ ਦੇ ਅੰਦਰ ਤੋਂ 7 ਇੰਚ ਖੁੰਝ ਗਿਆ ਅਤੇ 77 ਦੇ ਸਕੋਰ ਨਾਲ ਆਖਿਰ ਵਿਚ ਉਸ ਨੂੰ ਸਾਂਝੇ ਤੌਰ 'ਤੇ 11ਵੇਂ ਸਥਾਨ 'ਤੇ ਸਬਰ ਕਰਨਾ ਪਿਆ।
ਇਹ ਖ਼ਬਰ ਪੜ੍ਹੋ- ਧੋਨੀ ਨੇ ਖਰੀਦਿਆ ਨਵਾਂ ਘਰ, ਪਹਿਲਾਂ ਖਰੀਦ ਚੁੱਕੇ ਹਨ 7 ਏਕੜ ਦਾ ਫਾਰਮਹਾਊਸ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।