ਆਲੇਫ ਸੁਪਰ ਸਟਾਰ ਸ਼ਤਰੰਜ - ਯੂ ਯਾਂਗਯੀ ਬਣਿਆ ਜੇਤੂ, ਨਿਹਾਲ ਉਪ-ਜੇਤੂ ਰਿਹਾ

12/10/2023 2:51:33 PM

ਸ਼ਾਰਜਾਹ (ਨਿਕਲੇਸ਼ ਜੈਨ)- ਆਲੇਫ ਸੁਪਰ ਸਟਾਰਜ਼ ਸ਼ਤਰੰਜ ਵਿੱਚ ਭਾਰਤ ਦਾ ਤੀਜਾ ਦਰਜਾ ਪ੍ਰਾਪਤ ਨਿਹਾਲ ਸਰੀਨ ਕਲਾਸੀਕਲ, ਰੈਪਿਡ ਅਤੇ ਬਲਿਟਜ਼ ਦੇ ਮੈਚਾਂ ਤੋਂ ਬਾਅਦ ਉਪ ਜੇਤੂ ਰਿਹਾ ਜਦਕਿ ਚੋਟੀ ਦਾ ਦਰਜਾ ਪ੍ਰਾਪਤ ਚੀਨ ਦਾ ਯੂ ਯਾਂਗਯੀ ਜੇਤੂ ਬਣਨ ਵਿੱਚ ਕਾਮਯਾਬ ਰਿਹਾ। 

ਇਹ ਵੀ ਪੜ੍ਹੋ : SA vs IND, 1st T20I : ਮੌਸਮ ਕਰ ਸਕਦਾ ਹੈ ਕੰਮ ਖਰਾਬ, ਪਿੱਚ ਰਿਪੋਰਟ ਤੇ ਸੰਭਾਵਿਤ 11 'ਤੇ ਮਾਰੋ ਇਕ ਝਾਤ

ਕਲਾਸੀਕਲ 'ਚ ਨਿਹਾਲ ਨੇ 6 ਰਾਊਂਡਾਂ ਤੋਂ ਬਾਅਦ 3.5 ਅੰਕਾਂ ਨਾਲ ਦੂਜਾ ਸਥਾਨ ਹਾਸਲ ਕੀਤਾ ਸੀ, ਫਿਰ ਉਸ ਤੋਂ ਬਾਅਦ ਰੈਪਿਡ 'ਚ ਉਸ ਦਾ ਪ੍ਰਦਰਸ਼ਨ ਜ਼ਿਆਦਾ ਚੰਗਾ ਨਹੀਂ ਰਿਹਾ ਅਤੇ 6 ਰਾਊਂਡ 'ਚ ਉਹ ਸਿਰਫ 2 ਅੰਕ ਹੀ ਹਾਸਲ ਕਰ ਸਕਿਆ ਅਤੇ ਤੀਜੇ ਸਥਾਨ 'ਤੇ ਰਹੇ। ਬਲਿਟਜ਼ 'ਚ ਨਿਹਾਲ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਬਲਿਟਜ਼ ਦੇ 12 ਗੇੜਾਂ ਤੋਂ ਬਾਅਦ, ਉਸਨੇ 8 ਅੰਕ ਬਣਾਏ ਅਤੇ ਕੁੱਲ 13.5 ਅੰਕਾਂ ਨਾਲ ਦੂਜੇ ਸਥਾਨ 'ਤੇ ਰਿਹਾ। 

ਇਹ ਵੀ ਪੜ੍ਹੋ : ਕੈਨੇਡਾ ’ਤੇ ਵੱਡੀ ਜਿੱਤ ਨਾਲ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ

ਚੀਨ ਦੀ ਯੂ ਯਾਂਗਯੀ 14 ਅੰਕਾਂ ਨਾਲ ਪਹਿਲੇ ਸਥਾਨ 'ਤੇ ਰਿਹਾ, ਜਿਸ ਨੇ ਕਲਾਸੀਕਲ 'ਚ 4 ਅੰਕ, ਰੈਪਿਡ 'ਚ 4 ਅਤੇ ਬਲਿਟਜ਼ 'ਚ 6 ਅੰਕ ਹਾਸਲ ਕੀਤੇ। ਮੇਜ਼ਬਾਨ ਯੂਏਈ ਦੇ ਸਲੇਮ ਸਲੇਹ ਨੇ ਕਲਾਸੀਕਲ ਵਿੱਚ 1.5 ਅੰਕ, ਰੈਪਿਡ ਵਿੱਚ 4.5 ਅਤੇ ਬਲਿਟਜ਼ ਵਿੱਚ 5.5 ਅੰਕ ਹਾਸਲ ਕੀਤੇ ਅਤੇ 11.5 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Tarsem Singh

Content Editor

Related News