ਅਲਕਾਰਾਜ ਅਰਜਨਟੀਨਾ ਓਪਨ ਦੇ ਸੈਮੀਫਾਈਨਲ ’ਚ

Sunday, Feb 18, 2024 - 12:50 PM (IST)

ਅਲਕਾਰਾਜ ਅਰਜਨਟੀਨਾ ਓਪਨ ਦੇ ਸੈਮੀਫਾਈਨਲ ’ਚ

ਬਿਊਨਸ ਆਇਰਸ– ਸਪੇਨ ਦੇ ਚੋਟੀ ਦਰਜਾ ਪ੍ਰਾਪਤ ਕਾਰਲੋਸ ਅਲਕਾਰਾਜ ਨੇ ਇਟਾਲੀਅਨ ਕੁਆਲੀਫਾਇਰ ਐਂਡ੍ਰੀਆ ਵਾਵਸੋਰੀ ’ਤੇ 7-6 (1), 6-1 ਦੀ ਜਿੱਤ ਦੇ ਨਾਲ ਅਰਜਨਟੀਨਾ ਓਪਨ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕੀਤਾ। ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਨੇ ਬਿਊਨਸ ਆਇਰਸ ਲਾਨ ਟੈਨਿਸ ਕਲੱਬ ਦੀ ਆਊਟਡੋਰ ਕਲੇਅ ’ਤੇ ਇਕ ਘੰਟਾ 40 ਮਿੰਟ ਦੀ ਖੇਡ ਨਾਲ ਜਿੱਤ ਹਾਸਲ ਕਰਨ ਲਈ 27 ਰਿਟਰਨ ਪੁਆਇੰਟ ਜਿੱਤੇ। ਦੋ ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਅਲਕਾਰਾਜ ਨੇ ਆਪਣੀ 153ਵੀਂ ਰੈਂਕਿੰਗ ਦੇ ਵਿਰੋਧੀ ਦੇ ਬਾਰੇ ਵਿਚ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਪਹਿਲੇ ਸੈੱਟ ਵਿਚ ਉਹ ਕਾਫੀ ਚੰਗੇ ਪੱਧਰ ’ਤੇ ਖੇਡਿਆ। ਉਸਦੀ ਸਰਵਿਸ ਵਾਪਸ ਕਰਨਾ ਤੇ ਹਵਾ ਦੇ ਨਾਲ ਚੁਣੌਤੀਪੂਰਨ ਹਾਲਾਤ ਵਿਚ ਵਾਪਸੀ ਕਰਨਾ ਅਸਲੀਅਤ ਵਿਚ ਮੁਸ਼ਕਿਲ ਸੀ।’’


author

Aarti dhillon

Content Editor

Related News