ਐਲਾਵੇਨਿਲ ਨੇ ਜਿੱਤਿਆ ਦੋਹਰਾ ਸੋਨਾ, ਮੇਹੁਲੀ ਨੂੰ ਚਾਂਦੀ
Monday, Jul 15, 2019 - 10:27 PM (IST)

ਨਵੀਂ ਦਿੱਲੀ- ਭਾਰਤ ਦੀ ਐਲਾਵੇਨਿਲ ਵਲਾਰਿਵਾਨ ਨੇ ਜਰਮਨੀ ਦੇ ਸੁਹਲ 'ਚ ਆਯੋਜਿਤ ਆਈ. ਐੱਸ. ਐੱਸ. ਐੱਫ. ਜੂਨੀਅਰ ਵਿਸ਼ਵ ਕੱਪ ਰਾਈਫਲ/ਪਿਸਟਲ/ਸ਼ਾਟਗੰਨ ਚੈਂਪੀਅਨਸ਼ਿਪ ਦੇ ਤੀਜੇ ਦਿਨ ਸੋਮਵਾਰ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾਵਾਂ ਦੀ 10 ਮੀਟਰ ਏਅਰ ਰਾਈਫਲ ਪ੍ਰਤੀਯੋਗਿਤਾ ਵਿਚ ਸੋਨ ਤਮਗਾ ਜਿੱਤ ਲਿਆ।
ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਐਲਾਵੇਨਿਲ ਨੇ ਵਿਅਕਤੀਗਤ ਅਤੇ ਟੀਮ ਪ੍ਰਤੀਯੋਗਿਤਾ ਦੇ ਸੋਨ ਤਮਗੇ ਜਿੱਤੇ। ਉਸ ਨੇ ਆਪਣੇ ਹੀ ਦੇਸ਼ ਦੀ ਮੇਹੁਲੀ ਨੂੰ ਫਾਈਨਲ ਵਿਚ ਹਰਾਇਆ। ਐਲਾਵੇਨਿਲ ਨੇ 251.6 ਅਤੇ ਮੇਹੁਲੀ ਨੇ 250.2 ਦਾ ਸਕੋਰ ਕੀਤਾ। ਐਲਾਵੇਨਿਲ, ਮੇਹੁਲੀ ਅਤੇ ਸ਼੍ਰੇਆ ਅਗਰਵਾਲ ਨੇ ਜੂਨੀਅਰ ਵਿਸ਼ਵ ਰਿਕਾਰਡ ਬਣਾਉਂਦਿਆਂ ਟੀਮ ਪ੍ਰਤੀਯੋਗਿਤਾ ਦਾ ਸੋਨਾ ਜਿੱਤਿਆ।