ਅਖਿਲ ਨੇ ਨਿਸ਼ਾਨੇਬਾਜ਼ੀ ’ਚ ਭਾਰਤ ਲਈ 5ਵਾਂ ਕੋਟਾ ਹਾਸਲ ਕੀਤਾ

Monday, Aug 21, 2023 - 12:21 PM (IST)

ਅਖਿਲ ਨੇ ਨਿਸ਼ਾਨੇਬਾਜ਼ੀ ’ਚ ਭਾਰਤ ਲਈ 5ਵਾਂ ਕੋਟਾ ਹਾਸਲ ਕੀਤਾ

ਬਾਕੂ (ਅਜਰਬੈਜਾਨ) (ਭਾਸ਼ਾ)– ਅਖਿਲ ਸ਼ਯੋਰਣ ਨੇ ਐਤਵਾਰ ਨੂੰ ਇੱਥੇ ਆਈ. ਐੱਸ. ਐੱਸ. ਐੱਫ. ਵਿਸ਼ਵ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਦੀ ਪੁਰਸ਼ ਰਾਈਫਲ ਥ੍ਰੀ ਪੋਜੀਸ਼ਨ ਪ੍ਰਤੀਯੋਗਿਤਾ ’ਚ ਕਾਂਸੀ ਤਮਗੇ ਨਾਲ ਪੈਰਿਸ ਓਲੰਪਿਕ ਲਈ ਦੇਸ਼ ਦਾ 5ਵਾਂ ਕੋਟਾ ਸਥਾਨ ਹਾਸਲ ਕੀਤਾ। 

ਅਖਿਲ 8 ਨਿਸ਼ਾਨੇਬਾਜ਼ਾਂ ਦੇ ਫਾਈਨਲ ’ਚ 450.5 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ ਤੇ ਅਗਲੇ ਸਾਲ ਹੋਣ ਵਾਲੀਆਂ ਓਲੰਪਿਕ ਖੇਡਾਂ ਦਾ ਕੋਟਾ ਹਾਸਲ ਕਰਨ ’ਚ ਸਫਲ ਰਿਹਾ। ਅਖਿਲ ਤੋਂ ਪਹਿਲਾਂ ਭਵਨੀਸ਼ ਮੇਂਦਿਰੱਤਾ (ਪੁਰਸ਼ ਟ੍ਰੈਪ), ਸਾਬਕਾ ਵਿਸ਼ਵ ਚੈਂਪੀਅਨ ਰੁਦ੍ਰਾਂਸ਼ ਬਾਲਾਸਾਹਿਬ ਪਾਟਿਲ (ਪੁਰਸ਼ 10 ਮੀਟਰ ਏਅਰ ਰਾਈਫਲ), ਸਵਪਨਿਲ ਕੁਸਾਲੇ (ਪੁਰਸ਼ 50 ਮੀਟਰ ਰਾਈਫਲ ਥ੍ਰੋ ਪੋਜੀਸ਼ਨ) ਤੇ ਮੇਹਲੂ ਘੋਸ਼ (ਮਹਿਲਾ 10 ਮੀਟਰ ਏਅਰ ਰਾਈਫਲ) ਓਲੰਪਿਕ ਕੋਟਾ ਹਾਸਲ ਕਰ ਚੁੱਕੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News