ਫ੍ਰੈਂਚ ਓਪਨ : ਯਾਮਾਗੁਚੀ ਅਤੇ ਚੇਨ ਲੋਂਗ ਨੇ ਜਿੱਤੇ ਖਿਤਾਬ

Tuesday, Oct 30, 2018 - 10:07 AM (IST)

ਪੈਰਿਸ— ਦੂਜਾ ਦਰਜਾ ਪ੍ਰਾਪਤ ਜਾਪਾਨ ਦੀ ਅਕਾਨੇ ਯਾਮਾਗੁਚੀ ਅਤੇ ਛੇਵਾਂ ਦਰਜਾ ਪ੍ਰਾਪਤ ਚੀਨ ਦੇ ਚੇਨ ਲੋਂਗ ਨੇ ਫ੍ਰੈਂਚ ਓਪਨ ਬੈਡਮਿੰਟਨ ਟੂਰਨਾਮੈਂਟ 'ਚ ਕ੍ਰਮਵਾਰ ਮਹਿਲਾ ਅਤੇ ਪੁਰਸ਼ ਸਿੰਗਲ ਦੇ ਖਿਤਾਬ ਜਿੱਤ ਲਏ। ਯਾਮਾਗੁਚੀ ਨੇ ਵਿਸ਼ਵ ਦੀ ਨੰਬਰ ਇਕ ਖਿਡਾਰਨ ਅਤੇ ਟਾਪ ਸੀਡ ਤਾਈਪੇ ਦੀ ਤੇਈ ਜੂ ਯਿੰਗ ਨੂੰ ਇਕ ਘੰਟੇ 7 ਮਿੰਟ 'ਚ 22-20, 17-21, 21-13 ਨਾਲ ਹਰਾਉਂਦੇ ਹੋਏ ਖਿਤਾਬ ਜਿੱਤ ਲਿਆ। 
PunjabKesari
ਯਾਮਾਗੁਚੀ ਦੀ ਯਿੰਗ ਖਿਲਾਫ 12 ਕਰੀਅਰ ਮੁਕਾਬਲੇ 'ਚ ਇਹ ਪੰਜਵੀਂ ਜਿੱਤ ਸੀ। ਚੇਨ ਲੋਂਗ ਨੇ ਹਮਵਤਨ ਅਤੇ ਦੂਜੀ ਸੀਡ ਸ਼ੀ ਯੂਕੀ ਨੂੰ 47 ਮਿੰਟ 'ਚ 21-17, 21-19 ਨਾਲ ਹਰਾ ਕੇ ਖਿਤਾਬ ਜਿੱਤਿਆ। ਚੀਨ ਨੇ ਇਸ ਤੋਂ ਇਲਾਵਾ ਮਿਕਸਡ ਡਬਲਜ਼ ਅਤੇ ਪੁਰਸ਼ ਡਬਲਜ਼ ਦੇ ਖਿਤਾਬ ਜਿੱਤੇ ਹਨ। ਜਾਪਾਨ ਦੇ ਹਿੱਸੇ 'ਚ ਮਹਿਲਾ ਡਬਲਜ਼ ਦਾ ਖਿਤਾਬ ਵੀ ਆਇਆ।


Related News