ਪਾਕਿ ਦੌਰੇ ''ਤੇ ਨਾ ਆਉਣ ਵਾਲੇ ਖਿਡਾਰੀਆਂ ਨੂੰ PSL ''ਚ ਖੇਡਣ ਤੋਂ ਰੋਕਣਾ ਚਾਹੀਦੈ : ਅਜਮਲ
Friday, Sep 20, 2019 - 10:01 PM (IST)

ਕਰਾਚੀ- ਪਾਕਿਸਤਾਨੀ ਖਿਡਾਰੀ ਸਈਦ ਅਜਮਲ ਤੇ ਫੈਜ਼ਲ ਇਕਬਾਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਹੜੇ ਕੌਮਾਂਤਰੀ ਕ੍ਰਿਕਟਰ ਸੁਰੱਖਿਆ ਚਿੰਤਾਵਾਂ ਦੇ ਕਾਰਣ ਆਪਣੀ ਰਾਸ਼ਟਰੀ ਟੀਮ ਲਈ ਪਾਕਿਸਤਾਨ ਦੇ ਦੌਰੇ 'ਤੇ ਨਹੀਂ ਆਉਣੇ ਚਾਹੁੰਦੇ, ਉਨ੍ਹਾਂ ਨੂੰ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਵਿਚ ਖੇਡਣ ਤੋਂ ਰੋਕ ਦੇਣਾ ਚਾਹੀਦਾ ਹੈ। ਦੋਵੇਂ ਖਿਡਾਰੀ ਇਸ ਗੱਲ ਤੋਂ ਨਿਰਾਸ਼ ਸਨ ਕਿ ਸ਼੍ਰੀਲੰਕਾ ਦੇ 10 ਖਿਡਾਰੀਆਂ ਨੇ ਕਰਾਚੀ ਤੇ ਲਾਹੌਰ ਵਿਚ ਹੋਣ ਵਾਲੀ ਆਗਾਮੀ ਵਨ ਡੇ ਤੇ ਟੀ-20 ਲੜੀ ਤੋਂ ਹਟਣ ਦਾ ਫੈਸਲਾ ਕੀਤਾ ਹੈ।