ਸ਼੍ਰੀਲੰਕਾ ਦੀਆਂ ਵਧੀਆਂ ਮੁਸ਼ਕਿਲਾਂ, ਰਹਾਨੇ ਨੇ ਕੀਤੀ ਇਹ ਭਵਿੱਖਬਾਣੀ

08/05/2017 2:13:43 AM

ਕੋਲੰਬੋ— ਕੋਲੰਬੋ 'ਚ ਚੱਲ ਰਹੇ ਦੂਜੇ ਟੈਸਟ ਮੈਚ 'ਚ ਸ਼੍ਰੀਲੰਕਾਈ ਟੀਮ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਭਾਰਤ ਦੇ ਉਪ ਕਪਤਾਨ ਅਜਿੰਕਯ ਰਹਾਨੇ ਨੇ 132 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡਣ ਤੋਂ ਬਾਅਦ ਬਿਆਨ ਦਿੰਦੇ ਹੋਏ ਸ਼੍ਰੀਲੰਕਾਈ ਖੇਮੇ ਲਈ ਭਵਿੱਖਬਾਣੀ ਕੀਤੀ। ਉਸ ਨੇ ਕਿਹਾ ਕਿ ਟੈਸਟ ਮੈਚ ਦੇ ਬਾਕੀ ਬਚੇ ਦਿਨਾਂ 'ਚ ਬੱਲੇਬਾਜ਼ਾਂ ਲਈ ਵਿਕਟ 'ਤੇ ਟਿਕ ਪਾਉਣਾ ਆਸਾਨ ਨਹੀਂ ਹੋਵੇਗਾ।
ਰਹਾਨੇ ਨੇ ਕਿਹਾ ਕਿ ਮੈਚ ਅੱਗੇ ਵੱਧਣ ਨਾਲ ਇਸ ਵਿਕਟ 'ਤੇ ਬੱਲੇਬਾਜ਼ੀ ਕਰਨਾ ਹੋਰ ਮੁਸ਼ਕਿਲ ਹੁੰਦਾ ਜਾਵੇਗਾ। ਉਸ ਦੇ ਇਸ ਬਿਆਨ ਤੋਂ ਬਾਅਦ ਸਾਫ ਜ਼ਾਹਰ ਹੁੰਦਾ ਹੈ ਕਿ ਜਦੋਂ ਸ਼੍ਰੀਲੰਕਾ ਤੀਜੇ ਦਿਨ ਬੱਲੇਬਾਜ਼ੀ ਕਰਨ ਉਤਰੇਗਾ ਤਾਂ ਉਨ੍ਹਾਂ ਲਈ ਸਪਿਨ ਗੇਂਦਬਾਜ਼ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਦੀਆਂ ਗੇਂਦਾਂ ਦਾ ਸਾਹਮਣਾ ਕਰਨਾ ਆਸਾਨ ਨਹੀਂ ਹੋਵੇਗਾ।
ਪਤਾ ਸੀ ਕਿ ਵਿਕਟ ਕਿਸ ਤਰ੍ਹਾਂ ਦਾ ਕਰੇਗੀ ਵਰਤਾਅ
ਰਹਾਨੇ ਨੇ ਕਿਹਾ ਕਿ ਇਹ ਸਪਿਨਰਾਂ ਖਿਲਾਫ ਸਰਵਸ਼੍ਰੇਸ਼ਠ ਪਾਰੀਆਂ 'ਚੋਂ ਇਕ ਹੈ। ਮੇਰਾ ਧਿਆਨ ਦਬਦਬਾ ਬਣਾਉਣ 'ਤੇ ਸੀ। ਬੱਲੇਬਾਜ਼ੀ ਲਈ ਜਾਂਦੇ ਹੋਏ ਮੈਨੂੰ ਥੋੜਾ ਬਹੁਤ ਪਤਾ ਸੀ ਕਿ ਵਿਕਟ ਕਿਹੋ ਜਿਹਾ ਵਰਤਾਵ ਕਰੇਗੀ। ਇਸ ਨਾਲ ਕਿੰਨਾ ਉਛਾਲ ਮਿਲੇਗਾ ਅਤੇ ਇਹ ਮੇਰੇ ਖੇਡ ਦੇ ਅਨੁਕੂਲ ਹੋਵੇਗਾ ਜਾਂ ਨਹੀਂ। ਪੁਜਾਰਾ ਅਤੇ ਮੇਰੇ 'ਚ ਗੱਲਬਾਤ ਅਜਿਹੀ ਸੀ ਕਿ ਅਸੀਂ ਸ਼ਾਇਦ ਹੀ ਕੋਈ ਮੇਡਨ ਓਵਰ ਖੇਡਿਆ। ਇਸ ਲਈ ਉਨ੍ਹਾਂ 'ਤੇ ਦੁਬਾਰਾ ਦਬਾਓ ਬਣ ਗਿਆ। ਮੈਚ ਅੱਗੇ ਵਧਣ ਦੇ ਨਾਲ ਇਸ ਵਿਕਟ 'ਤੇ ਬੱਲੇਬਾਜ਼ੀ ਕਰਨਾ ਹੋਰ ਮੁਸ਼ਕਿਲ ਹੁੰਦਾ ਜਾਵੇਗਾ। ਇਸ ਲੜੀ 'ਚ ਭਾਰਤ ਦਾ ਮਜ਼ਬੂਤ ਪੱਖ ਸ਼੍ਰੀਲੰਕਾ ਦੇ ਸਪਿਨਰਾਂ 'ਚੋਂ ਵਿਸ਼ੇਸ਼ਤੌਰ 'ਤੇ ਰੰਗਨਾ ਹੇਰਾਥ ਦਾ ਸਾਹਮਣਾ ਕਰਨਾ ਰਿਹਾ ਅਤੇ ਰਹਾਨੇ ਨੇ ਕਿਹਾ ਕਿ ਮੇਜ਼ਬਾਨ ਟੀਮ ਦੇ ਸਪਿਨਰਾਂ ਨਾਲ ਨਿਪਟਣ ਲਈ ਉਨ੍ਹਾਂ ਕੋਲ ਰਣਨੀਤੀ ਸੀ।


Related News