ਮਸ਼ਹੂਰ ਕਬੱਡੀ ਖਿਡਾਰੀ ਅਜੇ ਠਾਕੁਰ ਬੱਝੇ ਵਿਆਹ ਦੇ ਬੰਧਨ ''ਚ
Thursday, Apr 11, 2019 - 01:49 PM (IST)

ਸਪੋਰਟਸ ਡੈਸਕ— ਕਬੱਡੀ ਦੇ ਪ੍ਰਸਿੱਧ ਖਿਡਾਰੀ ਪਦਮਸ਼੍ਰੀ ਅਜੇ ਠਾਕੁਰ ਦਾ ਸੰਦੀਪ ਕੌਰ ਨਾਲ ਵਿਆਹ ਹੋਇਆ ਹੈ। ਉਨ੍ਹਾਂ ਦਾ ਵਿਆਹ ਸਾਦੇ ਸਮਾਗਮ 'ਚ ਜਗਤਪੁਰ (ਜੋਘੋਂ) 'ਚ ਹੋਇਆ।
ਅਜੇ ਠਾਕੁਰ ਆਪਣੇ ਜੱਦੀ ਪਿੰਡ ਦਭੋਟ ਤੋਂ ਬਾਰਾਤ ਲੈ ਕੇ ਨਾਲਾਗੜ੍ਹ ਦੇ ਜਗਤਪੁਰ ਇਲਾਕੇ 'ਚ ਗਏ। ਇੱਥੇ ਉਨ੍ਹਾਂ ਨਾਲਾਗੜ੍ਹ ਨਗਰ ਪਰਿਸ਼ਦ 'ਚ ਕੰਮ ਕਰ ਰਹੇ ਬਲਜੀਤ ਰਾਣਾ ਦੀ ਧੀ ਸੰਦੀਪ ਕੌਰ ਨਾਲ ਵਿਆਹ ਕਰਵਾਇਆ।
ਬਾਰਾਤ 'ਚ ਕੌਮਾਂਤਰੀ ਮਹਿਲਾ ਮੁੱਕੇਬਾਜ਼ ਸਵੀਟੀ ਬੂਰਾ ਅਤੇ ਕਬੱਡੀ ਖਿਡਾਰੀ ਦੀਪਕ ਹੁੱਡਾ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਭਾਰਤੀ ਕਬੱਡੀ ਅਤੇ ਪ੍ਰੋ ਕਬੱਡੀ ਲੀਗ ਦੇ ਕਈ ਖਿਡਾਰੀ ਵੀ ਸਮਾਗਮ 'ਚ ਨਜ਼ਰ ਆਏ।