ਏਸ਼ੀਆਈ ਖੇਡਾਂ ਦੇ ਕਬੱਡੀ ਮੁਕਾਬਲਿਆਂ ''ਚ ਭਾਰਤ ਸਾਹਮਣੇ ਈਰਾਨ ਅਤੇ ਪਾਕਿ ਦੀ ਚੁਣੌਤੀ : ਅਜੇ ਠਾਕੁਰ

Thursday, Jul 19, 2018 - 11:03 AM (IST)

ਚੇਨਈ— ਭਾਰਤੀ ਕਬੱਡੀ ਟੀਮ ਦੇ ਕਪਤਾਨ ਅਜੇ ਠਾਕੁਰ ਦਾ ਮੰਨਣਾ ਹੈ ਕਿ ਪੁਰਸ਼ ਟੀਮ ਅਗਲੇ ਮਹੀਨੇ ਇੰਡੋਨੇਸ਼ੀਆ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਕਬੱਡੀ ਮੁਕਾਬਲੇ 'ਚ ਲਗਾਤਾਰ ਅੱਠਵਾਂ ਸੋਨ ਤਮਗਾ ਜਿੱਤ ਸਕਦੀ ਹੈ ਪਰ ਈਰਾਨ ਅਤੇ ਪਾਕਿਸਤਾਨ ਤੋਂ ਸਖਤ ਚੁਣੌਤੀ ਮਿਲੇਗੀ। 

ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ''ਮਹਿਲਾ ਅਤੇ ਪੁਰਸ਼ ਟੀਮਾਂ ਕ੍ਰਮਵਾਰ ਲਗਾਤਾਰ ਅੱਠਵੇਂ ਅਤੇ ਤੀਜੇ ਸੋਨ ਤਮਗਿਆਂ ਨੂੰ ਜਿੱਤ ਸਕਦੀਆਂ ਹਨ।'' ਉਨ੍ਹਾਂ ਕਿਹਾ, ''ਸਾਡੇ ਖਿਡਾਰੀਆਂ ਨੇ ਖੁਦ ਨੂੰ ਸਾਬਤ ਕੀਤਾ ਹੈ ਅਤੇ ਦਬਾਅ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ।'' ਠਾਕੁਰ ਨੇ ਕਿਹਾ, ''ਹਾਲ ਹੀ 'ਚ ਕਬੱਡੀ ਮਾਸਟਰਸ ਦੁਬਈ 2018 ਜਿੱਤਣ ਨਾਲ ਸਾਡਾ ਮਨੋਬਲ ਵਧਿਆ ਹੈ ਕਿਉਂਕਿ ਅਸੀਂ ਈਰਾਨ ਅਤੇ ਪਾਕਿਸਤਾਨ ਸਣੇ ਮਜ਼ਬੂਤ ਟੀਮਾਂ ਦੇ ਖਿਲਾਫ ਖੇਡਿਆ ਹੈ।''


Related News