ਆਈਜ਼ੋਲ ਐੱਫ. ਸੀ. ਨੇ ਦਿੱਲੀ ਐੱਫ. ਸੀ. ਨੂੰ ਹਰਾਇਆ
Monday, Mar 17, 2025 - 05:49 PM (IST)

ਮਾਹਿਲਪੁਰ (ਪੰਜਾਬ)– ਵਿੰਗਰ ਲਾਲਬਿਯਾਕਡਿਕਾ ਦੇ ਦੋ ਗੋਲਾਂ ਦੀ ਮਦਦ ਨਾਲ ਆਈਜ਼ੋਲ ਐੱਫ. ਸੀ. ਨੇ ਐਤਾਵਰ ਨੂੰ ਇੱਥੇ ਆਈ-ਲੀਗ ਫੁੱਟਬਾਲ ਟੂਰਨਾਮੈਂਟ ਦੇ ਮੈਚ ਵਿਚ ਦਿੱਲੀ ਐੱਫ. ਸੀ. ਨੂੰ 2-0 ਨਾਲ ਹਰਾਇਆ। ਲਾਲਬਿਯਾਕਡਿਕਾ ਨੇ 40ਵੇਂ ਤੇ 77ਵੇਂ ਮਿੰਟ ਵਿਚ ਗੋਲ ਕਰ ਕੇ ਆਪਣੀ ਟੀਮ ਨੂੰ ਮਹੱਤਪੂਰਨ ਤਿੰਨ ਅੰਕ ਦਿਵਾਏ। ਆਈਜ਼ੋਲ ਲਈ ਇਹ ਜਿੱਤ ਬੇਹੱਦ ਬੇਹੱਦ ਮਹੱਤਵਪੂਰਨ ਹੈ ਕਿਉਂਕਿ ਉਹ ਮੌਜੂਦਾ ਸੈਸ਼ਨ ਵਿਚ ਪਹਿਲੀ ਵਾਰ ਆਖਰੀ 2 ਟੀਮਾਂ ਤੋਂ ਉੱਪਰ ਆਉਣ ਵਿਚ ਸਫਲ ਰਿਹਾ।
ਆਈਜ਼ੋਲ ਦੇ ਹੁਣ 18 ਮੈਚਾਂ ਵਿਚ 19 ਅੰਕ ਹਨ ਤੇ ਉਹ ਐੱਫ. ਸੀ. ਬੈਂਗਲੁਰੂ ਤੇ ਦਿੱਲੀ ਦੀ ਟੀਮ ਤੋਂ ਉੱਪਰ ਪਹੁੰਚ ਗਿਆ ਹੈ। ਬੈਂਗਲੁਰੂ ਦੀ ਟੀਮ ਨੇ ਹਾਲਾਂਕਿ ਉਸ ਤੋਂ ਇਕ ਮੈਚ ਘੱਟ ਖੇਡਿਆ ਹੈ। ਦਿੱਲੀ ਦੀ ਟੀਮ 19 ਮੈਚਾਂ ਵਿਚੋਂ 13 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ ’ਤੇ ਹੈ।