ਰਾਸ਼ਟਰੀ ਏਅਰ ਰਾਈਫਲ ਤੇ ਏਅਰ ਪਿਸਟਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਸ਼ੁਰੂ
Friday, Nov 16, 2018 - 12:27 AM (IST)

ਜਲੰਧਰ (ਸਪੋਰਟਸ ਡੈਸਕ)- ਓਮ ਪ੍ਰਕਾਸ਼ ਬੰਸਲ ਮਾਡਰਨ ਸਕੂਲ, ਮੰਡੀ ਗੋਬਿੰਦਗੜ੍ਹ ਵਿਚ 5 ਦਿਨਾ ਰਾਸ਼ਟਰੀ ਏਅਰ ਰਾਈਫਲ ਤੇ ਏਅਰ ਪਿਸਟਲ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 2018-19 ਦੀ ਸ਼ੁਰੂਆਤ ਕੀਤੀ ਗਈ। ਚੈਂਪੀਅਨਸ਼ਿਪ ਵਿਚ ਤਕਰੀਬਨ 350 ਮੁਕਾਬਲੇਬਾਜ਼ ਹਿੱਸਾ ਲੈ ਰਹੇ ਹਨ। ਰਾਸ਼ਟਰੀ ਪੱਧਰ 'ਤੇ ਹੋਣ ਜਾ ਰਹੀ ਇਸ ਚੈਂਪੀਅਨਸ਼ਿਪ ਵਿਚ ਨਾਰਥ ਜ਼ੋਨ 1, ਸੈਂਟਰਲ ਜ਼ੋਨ 2, ਈਸਟਰਨ ਜ਼ੋਨ 2, ਸਾਊਥ ਜ਼ੋਨ 2 ਤੇ ਫੋਰ ਜ਼ੋਨ 2 ਦੇ ਤਹਿਤ ਅੰਡਰ 14, ਅੰਡਰ-15 ਤੇ ਅੰਡਰ-19 ਦੇ ਮੁਕਾਬਲੇਬਾਜ਼ ਹਿੱਸਾ ਲੈਣਗੇ।