ਏਅਰ ਇੰਡੀਆ ਨੇ ਮਨੁ ਭਾਕਰ ਦੇ ‘ਉਤਪੀੜਨ’ ਦੇ ਦੋਸ਼ਾਂ ਤੋਂ ਕੀਤਾ ਇਨਕਾਰ

02/22/2021 1:57:54 PM

ਨਵੀਂ ਦਿੱਲੀ (ਭਾਸ਼ਾ) : ਏਅਰ ਇੰਡੀਆ ਨੇ ਭਾਰਤੀ ਨਿਸ਼ਾਨੇਬਾਜ਼ ਮਨੁ ਭਾਕਰ ਦੇ ਦਿੱਲੀ ਹਵਾਈਅੱਡੇ ’ਤੇ ਆਪਣੇ ਦੋ ਏਅਰਲਾਈਨ ਸਟਾਫ ਵੱਲੋਂ ‘ਉਤਪੀੜਨ’ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਐਤਵਾਰ ਨੂੰ ਜਾਰੀ ਬਿਆਨ ਵਿਚ ਏਅਰ ਇੰਡੀਆ ਨੇ ਦਾਅਵਾ ਕੀਤਾ ਕਿ ਭਾਕਰ ਜਦੋਂ 19 ਫਰਵਰੀ ਨੂੰ ਆਪਣੀ ਮਾਂ ਨਾਲ ਦਿੱਲੀ ਤੋਂ ਭੋਪਾਲ ਜਾ ਰਹੀ ਸੀ ਤਾਂ ਉਨ੍ਹਾਂ ਤੋਂ ‘ਵੈਧ’ ਦਸਤਾਵੇਜ਼ ਮੰਗੇ ਗਏ ਸਨ, ਜਦੋਂਕਿ ਇਸ ਨਿਸ਼ਾਨੇਬਾਜ਼ ਨੇ ਏਅਰਲਾਈਨ ਦੇ ਸਟਾਫ ’ਤੇ ‘ਉਤਪੀੜਨ’ ਅਤੇ ‘ਅਪਮਾਨ’ ਕਰਨ ਦੇ ਦੋਸ਼ ਲਗਾਏ ਸਨ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਤੇ PM ਦੀ ਮਿਮਕਰੀ ਕਰਨਾ ਇਸ ਕਾਮੇਡੀਅਨ ਨੂੰ ਪਿਆ ਭਾਰੀ, ਹੋ ਸਕਦੈ ਕੇਸ ਦਰਜ

ਇਸ 19 ਸਾਲ ਦੀ ਰਾਸ਼ਟਰ ਮੰਡਲ ਖੇਡਾਂ ਅਤੇ ਯੁਵਾ ਓਲੰਪਿਕ ਦੀ ਗੋਲਡ ਮੈਡਲ ਜੇਤੂ ਪਿਸਤੌਲ ਨਿਸ਼ਾਨੇਬਾਜ਼ ਨੇ ਏਅਰਲਾਈਨ ਨੂੰ ਇਨ੍ਹਾਂ ਦੋਵਾਂ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਏਅਰ ਇੰਡੀਆ ਨੇ ਬਿਆਨ ਵਿਚ ਕਿਹਾ, ‘ਸਾਡੇ ਕਰਮਚਾਰੀ ਮਨੋਜ ਗੁਪਤਾ ਪੂਰਾ ਸਮਾਂ ਕਾਊਂਟਰ ’ਤੇ ਸਨ ਅਤੇ ਉਨ੍ਹਾਂ ਨੇ ਕਿਸੇ ਵੀ ਸਮੇਂ ਸਿੱਧਾ ਭਾਕਰ ਨਾਲ ਗੱਲ ਨਹੀਂ ਕੀਤੀ। ਇਸ ਨੂੰ ਸੀ.ਸੀ.ਟੀ.ਵੀ. ਫੁਟੇਜ ਤੋਂ ਵੀ ਦੇਖਿਆ ਜਾ ਸਕਦਾ ਹੈ। ਇਸ ਲਈ ਉਨ੍ਹਾਂ ਵੱਲੋਂ ਮਾੜੇ ਰਵੱਈਏ ਦੇ ਦੋਸ਼ਾਂ ਦਾ ਮਾਮਲਾ ਪੈਦਾ ਹੀ ਨਹੀਂ ਹੁੰਦਾ।’ ਸੀ.ਸੀ.ਟੀ.ਵੀ. ਦੀ ਫੁਟੇਜ ਯਾਤਰੀ ਤੋਂ ਰਿਸ਼ਵਤ ਲੈਣ ਦੇ ਦੋਸ਼ਾਂ ਅਤੇ ਮੋਬਾਇਲ ਖੋਹਣ ਦੇ ਦੋਸ਼ਾਂ ਨੂੰ ਗਲਤ ਸਾਬਿਤ ਕਰਦੀ ਹੈ।

ਇਹ ਵੀ ਪੜ੍ਹੋ: 100ਵਾਂ ਟੈਸਟ ਖੇਡਣ ਲਈ ਤਿਆਰ ਇਸ਼ਾਂਤ, ਕਪਿਲ ਦੇਵ ਤੋਂ ਬਾਅਦ ਦੂਜੇ ਭਾਰਤੀ ਪੇਸਰ ਦੇ ਨਾਮ ਹੋਵੇਗਾ ਇਹ ਰਿਕਾਰਡ

ਏਅਰ ਇੰਡੀਆ ਮੁਤਾਬਕ ਦਿੱਲੀ ਏਅਰਪੋਰਟ ਕਾਊਂਟਰ ’ਤੇ ਪ੍ਰਵੇਸ਼ ਦੇ ਸਮੇਂ ਭਾਕਰ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਨ੍ਹਾਂ ਕੋਲ ਇਕ ਏਅਰ ਪਿਸਤੌਲ ਅਤੇ 0.22 ਬੋਰ ਗਨ ਹੈ। ਬਿਆਨ ਮੁਤਾਬਕ, ‘ਉਨ੍ਹਾਂ ਨੂੰ ਸਾਡੇ ਕਾਊਂਟਰ ਅਧਿਕਾਰੀਆਂ ਨੇ ਦਸਤਾਵੇਜ਼ ਲਿਆਉਣ ਦੀ ਸਲਾਹ ਦਿੱਤੀ ਸੀ ਜੋ ਹਥਿਆਰ ਲਿਜਾਣ ਲਈ ਜ਼ਰੂਰੀ ਹੁੰਦੇ ਹਨ। ਏਅਰ ਇੰਡੀਆ ਦੇ ਸੁਰੱਖਿਆ ਅਧਿਕਾਰੀਆਂ ਨੇ ਵੀ ਇਸ ਨੂੰ ਸਹੀ ਦੱਸਿਆ।’ ਜਦੋਂ ਭਾਕਰ ਨੇ ਦਸਤਾਵੇਜ਼ ਦਿਖਾਏ ਤਾਂ ਉਨ੍ਹਾਂ ਨੂੰ ਦੱਸਿਆ ਕਿ ਇਹ ‘ਵੈਧ’ ਨਹੀਂ ਸਨ, ਕਿਉਂਕਿ ਇਸ ’ਤੇ ਸਿਰਫ਼ ਰਾਸ਼ਟਰੀ ਰਾਈਫਲ ਸੰਘ ਦੇ ਸਹਾਇਕ ਸਕੱਤਰ ਦੇ ਦਸਤਖ਼ਤ ਸਨ। ਏਅਰ ਇੰਡੀਆ ਦੇ ਕਿਹਾ ਕਿ ਨਿਯਮਾਂ ਮੁਤਾਬਕ ਸਬੰਧਤ ਸੰਘ ਦੇ ਸਕੱਤਰ ਜਾਂ ਪ੍ਰਧਾਨ ਦੇ ਦਸਤਖ਼ਤ ਹੀ ਫ਼ੀਸ ਦੀ ਛੋਟ ਲਈ ਵੈਧ ਹੁੰਦੇ ਹਨ, ਜਿਸ ਦੀ ਜਾਣਕਾਰੀ ਏਅਰ ਇੰਡੀਆ ਵੈਬਸਾਈਟ ’ਤੇ ਵੀ ਉਪਲੱਬਧ ਹੈ।

ਇਹ ਵੀ ਪੜ੍ਹੋ: ਬਿਗ ਬੌਸ 14 ਦੀ ਜੇਤੂ ਰੂਬੀਨਾ ਟਰਾਫ਼ੀ ਸਣੇ ਮਿਲੀ ਰਕਮ ਨਾਲ ਹੋਈ ਮਾਲਾ-ਮਾਲ, ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

 

 


cherry

Content Editor

Related News