ਉਂਗਲੀ ''ਤੇ ਸੱਟ ਕਾਰਨ ਦੱ. ਅਫਰੀਕਾ ਦਾ ਇਹ ਬੱਲੇਬਾਜ਼ ਟੈਸਟ ਸੀਰੀਜ਼ ''ਚੋਂ ਬਾਹਰ
Sunday, Dec 29, 2019 - 11:41 AM (IST)

ਸਪੋਰਟਸ ਡੈਸਕ— ਦੱਖਣੀ ਅਫਰੀਕਾ ਦਾ ਸਲਾਮੀ ਬੱਲੇਬਾਜ਼ ਐਡਨ ਮਾਰਕ੍ਰਮ ਇੰਗਲੈਂਡ ਵਿਰੁੱਧ ਜਾਰੀ 4 ਟੈਸਟ ਮੈਚਾਂ ਦੀ ਸੀਰੀਜ਼ 'ਚੋਂ ਉਂਗਲੀ 'ਤੇ ਸੱਟ ਕਾਰਨ ਬਾਹਰ ਹੋ ਗਿਆ ਹੈ। ਮਾਰਕ੍ਰਮ ਨੂੰ ਸੈਂਚੁਰੀਅਨ 'ਚ ਚੱਲ ਰਹੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਫੀਲਡਿੰਗ ਦੌਰਾਨ ਉਂਗਲੀ 'ਤੇ ਸੱਟ ਲੱਗ ਗਈ ਸੀ ਪਰ ਉਸ ਤੋਂ ਬਾਅਦ ਵੀ ਉਹ ਮੈਦਾਨ 'ਤੇ ਡਟਿਆ ਰਿਹਾ।
ਹਾਲਾਂਕਿ ਉਸ ਦੀ ਉਂਗਲੀ ਦਾ ਬਾਅਦ ਵਿਚ ਐਕਸਰਾ ਕਰਵਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਮੈਚ 'ਚ 20 ਤੇ 2 ਦੌੜਾਂ ਬਣਾਉਣ ਵਾਲੇ ਮਾਰਕ੍ਰਮ ਦੀ ਉਂਗਲੀ ਦੀ ਅਗਲੇ ਹਫਤੇ ਸਰਜਰੀ ਹੋਵੇਗੀ ਤੇ ਉਹ ਘੱਟ ਤੋਂ ਘੱਟ 8 ਹਫਤਿਆਂ ਤਕ ਮੈਦਾਨ ਤੋਂ ਦੂਰ ਰਹੇਗਾ। ਜ਼ਿਕਰਯੋਗ ਹੈ ਕਿ ਮਾਰਕ੍ਰਮ ਨੂੰ ਪਿਛਲੇ ਸਾਲ ਭਾਰਤ ਦੇ ਦੌਰੇ ਦੌਰਾਨ ਪੁਣੇ ਟੈਸਟ ਮੈਚ 'ਚ ਬਾਂਹ 'ਚ ਫ੍ਰੈਕਚਰ ਹੋ ਗਿਆ ਸੀ।