ਯੁਜਵੇਂਦਰ ਤੋਂ ਬਾਅਦ ਇੱਕ ਹੋਰ ਕ੍ਰਿਕਟਰ ਦੇ ਰਿਸ਼ਤੇ ਚ ਆਈ ਦਰਾਰ ! Insta ਤੋਂ ਹਟਾਈਆਂ ਤਸਵੀਰਾਂ

Friday, Jan 10, 2025 - 12:06 PM (IST)

ਯੁਜਵੇਂਦਰ ਤੋਂ ਬਾਅਦ ਇੱਕ ਹੋਰ ਕ੍ਰਿਕਟਰ ਦੇ ਰਿਸ਼ਤੇ ਚ ਆਈ ਦਰਾਰ ! Insta ਤੋਂ ਹਟਾਈਆਂ ਤਸਵੀਰਾਂ

ਮੁੰਬਈ- ਪਿਛਲੇ ਕੁਝ ਸਮੇਂ ਤੋਂ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਦੇ ਤਲਾਕ ਦੀਆਂ ਕਈ ਖ਼ਬਰਾਂ ਆ ਰਹੀਆਂ ਹਨ। ਮੁਹੰਮਦ ਸ਼ਮੀ ਦਾ ਤਲਾਕ ਹੋ ਗਿਆ, ਫਿਰ ਸ਼ਿਖਰ ਧਵਨ ਵੀ ਆਪਣੀ ਪਤਨੀ ਤੋਂ ਵੱਖ ਹੋ ਗਏ। ਕੁਝ ਸਮਾਂ ਪਹਿਲਾਂ ਹਾਰਦਿਕ ਪੰਡਯਾ ਤੇ ਨਤਾਸ਼ਾ ਦਾ ਤਲਾਕ ਹੋ ਗਿਆ ਸੀ। ਹੁਣ ਪਿਛਲੇ ਕਈ ਦਿਨਾਂ ਤੋਂ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਿਚਕਾਰ ਤਲਾਕ ਦੀ ਚਰਚਾ ਹੈ। ਇਸ ਦੌਰਾਨ, ਇੱਕ ਹੋਰ ਭਾਰਤੀ ਕ੍ਰਿਕਟਰ ਦੇ ਰਿਸ਼ਤੇ ਵਿੱਚ ਦਰਾਰ ਪੈਣ ਦੀ ਖ਼ਬਰ ਸਾਹਮਣੇ ਆਈ ਹੈ।ਰਿਪੋਰਟ ਦੇ ਅਨੁਸਾਰ, ਕ੍ਰਿਕਟਰ ਮਨੀਸ਼ ਪਾਂਡੇ ਨਾਲ ਵੀ ਸਬੰਧ ਖਟਾਸ ਭਰ ਰਹੇ ਹਨ। ਮਨੀਸ਼ ਪਾਂਡੇ ਅਤੇ ਉਨ੍ਹਾਂ ਦੀ ਪਤਨੀ ਅਰਸ਼ਿਤਾ ਸ਼ੈੱਟੀ ਦੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਦੋਵਾਂ ਨੇ ਇੰਸਟਾਗ੍ਰਾਮ ਤੋਂ ਆਪਣੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਵੈਸੇ, ਤੁਹਾਡੀ ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਮਨੀਸ਼ ਪਾਂਡੇ ਤੇ ਅਰਸ਼ਿਤਾ ਸ਼ੈੱਟੀ ਦੇ ਰਿਸ਼ਤੇ 'ਚ ਕਾਫ਼ੀ ਸਮੇਂ ਤੋਂ ਦਰਾਰ ਹੈ।

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰ ਗੁਰਚਰਨ ਸਿੰਘ ਦੀ ਵਿਗੜੀ ਹਾਲਤ

ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਮਨੀਸ਼ ਪਾਂਡੇ ਤੇ ਅਰਸ਼ਿਤਾ ਦੋਵਾਂ ਨੇ ਸੋਸ਼ਲ ਮੀਡੀਆ ਤੋਂ ਆਪਣੇ ਵਿਆਹ ਦੀਆਂ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ। ਅਰਸ਼ਿਤਾ ਤੇ ਮਨੀਸ਼ਾ ਨੇ ਇੰਸਟਾਗ੍ਰਾਮ 'ਤੇ ਇੱਕ ਦੂਜੇ ਨੂੰ ਅਨਫਾਲੋ ਵੀ ਕਰ ਦਿੱਤਾ ਹੈ। ਭਾਵੇਂ ਮਨੀਸ਼ ਪਾਂਡੇ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਸਰਗਰਮ ਨਹੀਂ ਹਨ ਪਰ ਉਹ ਆਪਣੀ ਪਤਨੀ ਨਾਲ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕਰਦੇ ਸਨ। ਹਾਲਾਂਕਿ, ਹੁਣ ਉਸ ਨੇ ਉਹ ਤਸਵੀਰਾਂ ਡਿਲੀਟ ਕਰ ਦਿੱਤੀਆਂ ਹਨ।ਤੁਹਾਨੂੰ ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਦੇ ਤਲਾਕ ਦੀਆਂ ਖ਼ਬਰਾਂ ਆ ਰਹੀਆਂ ਹਨ। ਹਾਲਾਂਕਿ ਦੋਵਾਂ ਨੇ ਅਜੇ ਤੱਕ ਆਪਣੇ ਵੱਖ ਹੋਣ ਦਾ ਐਲਾਨ ਨਹੀਂ ਕੀਤਾ ਹੈ ਪਰ ਦੋਵਾਂ 'ਚੋਂ ਕਿਸੇ ਨੇ ਵੀ ਤਲਾਕ ਨੂੰ ਅਫਵਾਹ ਨਹੀਂ ਕਿਹਾ ਹੈ। ਦੋਵਾਂ ਨੇ ਇਸ਼ਾਰਿਆਂ ਰਾਹੀਂ ਜਵਾਬ ਦਿੱਤਾ ਹੈ। ਹਾਲ ਹੀ  'ਚ ਚਹਿਲ ਨੂੰ ਵੀ ਸ਼ਰਾਬ ਦੀ ਹਾਲਤ 'ਚ ਦੇਖਿਆ ਗਿਆ ਸੀ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ।

ਇਹ ਵੀ ਪੜ੍ਹੋ-ਮਸ਼ਹੂਰ ਅਦਾਕਾਰਾ ਹੋਈ ਜ਼ਖਮੀ, ਰੋਕਣੀ ਪਈ ਸ਼ੂਟਿੰਗ

ਇੱਕ ਨਜ਼ਦੀਕੀ ਸਰੋਤ ਦਾ ਹਵਾਲਾ ਦਿੰਦੇ ਹੋਏ ਕਿਹਾ ਸੀ ਕਿ ਚਾਹਲ ਤੇ ਧਨਸ਼੍ਰੀ ਦਾ ਤਲਾਕ ਸੱਚ ਸੀ। ਸੂਤਰਾਂ ਨੇ ਦੱਸਿਆ ਸੀ ਕਿ ਚਾਹਲ ਅਤੇ ਧਨਸ਼੍ਰੀ ਦਾ ਤਲਾਕ ਅੰਤਿਮ ਰੂਪ ਲੈ ਰਿਹਾ ਹੈ। ਹਾਲ ਹੀ 'ਚ ਭਾਰਤੀ ਲੈੱਗ ਸਪਿਨਰ ਨੂੰ ਇੱਕ ਰਹੱਸਮਈ ਕੁੜੀ ਨਾਲ ਘੁੰਮਦੇ ਦੇਖਿਆ ਗਿਆ। ਇਸ ਤੋਂ ਬਾਅਦ ਧਨਸ਼੍ਰੀ ਨੇ ਇੱਕ ਪੋਸਟ ਸਾਂਝੀ ਕੀਤੀ ਅਤੇ ਦੱਸਿਆ ਕਿ ਪਿਛਲੇ ਕੁਝ ਦਿਨ ਉਸ ਦੇ ਅਤੇ ਉਸ ਦੇ ਪਰਿਵਾਰ ਲਈ ਚੰਗੇ ਨਹੀਂ ਰਹੇ। ਆਪਣੇ ਆਲੋਚਕਾਂ 'ਤੇ ਤੰਜ਼ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਲੋਕ ਬਿਨਾਂ ਤੱਥਾਂ ਦੇ ਉਨ੍ਹਾਂ ਦੇ ਚਰਿੱਤਰ 'ਤੇ ਉਂਗਲਾਂ ਚੁੱਕ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News