ਆਈ. ਸੀ. ਸੀ. ਸਾਲ ਦੇ ਸਰਵੋਤਮ ਮਹਿਲਾ ਕ੍ਰਿਕਟਰ ਐਵਾਰਡ ਦੀ ਦੌੜ ’ਚ ਕੋਈ ਭਾਰਤੀ ਨਹੀਂ
Tuesday, Dec 31, 2024 - 11:15 AM (IST)
ਦੁਬਈ– ਆਈ. ਸੀ. ਸੀ. ਸਾਲ ਦੇ ਸਰਵੋਤਮ ਮਹਿਲਾ ਕ੍ਰਿਕਟਰ ਐਵਾਰਡ ਲਈ ਸੋਮਵਾਰ ਨੂੰ ਜਾਰੀ ਨਾਮਜ਼ਦ ਖਿਡਾਰੀਆਂ ਦੀ ਸੂਚੀ ਵਿਚ ਕੋਈ ਵੀ ਭਾਰਤੀ ਸ਼ਾਮਲ ਨਹੀਂ ਹੈ। ਇਸ ਸੂਚੀ ਵਿਚ ਸ਼੍ਰੀਲੰਕਾ ਦੀ ਕਪਤਾਨ ਚਮਾਰੀ ਅਟਾਪੱਟੂ ਤੇ ਨਿਊਜ਼ੀਲੈਂਡ ਦੀ ਅਮੇਲੀਆ ਕੇਰ ਦੇ ਨਾਲ ਆਸਟ੍ਰੇਲੀਆ ਦੀ ਐਨਾਬੇਲ ਸਦਰਲੈਂਡ ਤੇ ਦੱਖਣੀ ਅਫਰੀਕਾ ਦੀ ਕਪਤਾਨ ਲੌਰਾ ਵੋਲਵਾਰਡਟ ਦਾ ਨਾਂ ਸ਼ਾਮਲ ਹੈ।