ਮੁੰਡੇ ਤੋਂ ਕੁੜੀ ਬਣੇ ਕ੍ਰਿਕਟਰ ਦੀ ਵੀਡੀਓ ਵਾਇਰਲ

Wednesday, Jan 08, 2025 - 06:08 PM (IST)

ਮੁੰਡੇ ਤੋਂ ਕੁੜੀ ਬਣੇ ਕ੍ਰਿਕਟਰ ਦੀ ਵੀਡੀਓ ਵਾਇਰਲ

ਸਪੋਰਟਸ ਡੈਸਕ-  ਭਾਰਤੀ ਕ੍ਰਿਕਟ ਟੀਮ ਦੇ ਕੋਚ ਸੰਜੇ ਬਾਂਗੜ ਦੇ 23 ਸਾਲਾ ਕ੍ਰਿਕਟਰ ਪੁੱਤਰ ਆਰਯਨ ਬਾਂਗੜ ਹੁਣ ਜੈਂਡਰ ਚੇਂਜ ਕਰਕੇ ਅਨਾਇਆ ਬਾਂਗੜ ਬਣ ਗਏ ਹਨ। ਉਨ੍ਹਾਂ ਦਾ ਇਕ ਇੰਸਟਾਗ੍ਰਾਮ ਪੋਸਟ ਵਾਇਰਲ ਹੋ ਰਿਹਾ ਹੈ। ਇਸ 'ਚ ਉਹ ਡਾਂਸ ਕਰਦੇ ਦਿਸ ਰਹੇ ਹਨ। 

ਇਹ ਵੀ ਪੜ੍ਹੋ : Champions Trophy 'ਚ ਪਿਆ ਨਵਾਂ ਚੱਕਰ! ਭਾਰਤ-ਪਾਕਿ ਤੋਂ ਬਾਅਦ ਹੁਣ ਇਸ ਟੀਮ ਦਾ ਪਿਆ ਰੇੜਕਾ

ਵੇਖੋ ਅਨਾਇਆ ਬਾਂਗੜ ਦਾ ਵਾਇਰਲ ਡਾਂਸ ਵੀਡੀਓ 

 

 
 
 
 
 
 
 
 
 
 
 
 
 
 
 
 

A post shared by Anaya Bangar (@anayabangar)

ਆਈਸੀਸੀਸ ਦੇ ਨਿਯਮ ਮੁਤਾਬਕ ਟ੍ਰਾਂਸ ਐਥਲੀਟ ਨੂੰ ਵੁਮੈਨ ਇੰਟਰਨੈਸ਼ਨਲ ਕ੍ਰਿਕਟ 'ਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ। ਇਹ ਫੈਸਲਾ ਨਵੰਬਰ 2023 'ਚ ਲਿਆ ਗਿਆ ਸੀ। 23 ਸਾਲ ਦੇ ਆਰਯਨ ਬਾਂਗੜ ਨੇ ਹਾਰਮੋਨ ਰਿਪਲੇਸਮੈਂਟ ਸਰਜਰੀ ਕਰਵਾਈ ਸੀ। ਇਸ ਤੋਂ ਬਾਅਦ ਉਹ ਕਾਫੀ ਚਰਚਾ 'ਚ ਆ ਗਏ ਸਨ। 

ਇਹ ਵੀ ਪੜ੍ਹੋ : ਯੁਜਵੇਂਦਰ ਚਾਹਲ ਜਾਂ ਧਨਸ਼੍ਰੀ ਵਰਮਾ? ਕਮਾਈ ਦੇ ਮਾਮਲੇ 'ਚ ਕੌਣ ਹੈ ਜ਼ਿਆਦਾ ਅਮੀਰ, ਜਾਣੋ ਦੋਵਾਂ ਦੀ ਨੈੱਟਵਰਥ

ਆਰਯਨ ਨੇ 18 ਸਾਲ ਦੀ ਉਮਰ 'ਚ ਲਿਸੇਸਟਰਸ਼ਾਇਰ 'ਚ ਹਿੰਕਲੇ ਕ੍ਰਿਕਟ ਕਲੱਬ ਦੀ ਨੁਮਾਇੰਦਗੀ ਕਰਨ ਤੋਂ ਪਹਿਲਾਂ ਮੁੰਬਈ ਦੇ ਸਥਾਨਕ ਕਲੱਬ 'ਚ ਇਸਲਾਮ ਜਿਮਖਾਨਾ ਲਈ ਖੇਡਿਆ। ਆਰਯਨ ਨੇ 2019 'ਚ ਰਾਸ਼ਟਰੀ ਅੰਡਰ-19 (ਕੂਚ ਬਿਹਾਰ ਟਰਾਫੀ) 'ਚ ਪੁੱਡੂਚੇਰੀ ਦੀ ਨੁਮਾਇੰਦਗੀ ਕੀਤੀ ਸੀ ਤੇ ਪੰਜ ਮੈਚਾਂ 'ਚ 150 ਦੇ ਸਰਵਉੱਚ ਸਕੋਰ ਦੇ ਨਾਲ 300 ਦੌੜਾਂ ਬਣਾਈਆਂ ਤੇ 20 ਵਿਕਟਾਂ ਵੀ ਝਟਕਾਈਆਂ। 

ਇਹ ਵੀ ਪੜ੍ਹੋ : ਭਾਰਤੀ ਬੱਲੇਬਾਜ਼ ਨੇ ਲੈ ਲਿਆ ਸੰਨਿਆਸ, IPL ਤੋਂ ਵੀ ਰਹਿ ਸਕਦਾ ਹੈ ਦੂਰ

ਜੇਕਰ ਗੱਲ ਸੰਜੇ ਬਾਂਗੜ ਦੀ ਹੋਵੇ ਤਾਂ ਉਹ ਮੌਜੂਦਾ ਦੌਰ ਦੇ ਸ਼ਾਨਦਾਰ ਕੋਚ ਮੰਨੇ ਜਾਂਦੇ ਹਨ। ਬਾਂਗੜ ਨੇ ਆਈਪੀਐੱਲ 'ਚ ਪੰਜਾਬ ਕਿੰਗਜ਼ ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਕੋਚਿੰਗ ਦਿੱਤੀ ਹੈ। 52 ਸਾਲਾ ਬਾਂਗੜ ਨੇ ਭਾਰਤ ਲਈ 12 ਟੈਸਟ ਤੇ 15 ਵਨਡੇ ਖੇਡੇ। ਇਸ ਦੌਰਾਨ ਉਨ੍ਹਾ ਨੇ 650 ਦੌੜਾਂ ਬਣਾਈਆਂ ਤੇ 14 ਵਿਕਟਾਂ ਲਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News