ਸ਼੍ਰੇਅੰਕਾ ਪਾਟਿਲ ‘ਸਾਲ ਦੀ ਉਭਰਦੀ ਕ੍ਰਿਕਟਰ’ ਪੁਰਸਕਾਰ ਲਈ ਨਾਮਜ਼ਦ
Sunday, Dec 29, 2024 - 03:58 PM (IST)
ਦੁਬਈ : ਭਾਰਤੀ ਸਪਿੰਨਰ ਸ਼੍ਰੇਅੰਕਾ ਪਾਟਿਲ ਨੂੰ ਕੌਮਾਂਤਰੀ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਆਈਸੀਸੀ ਮਹਿਲਾ ‘ਐਮਰਜਿੰਗ ਕ੍ਰਿਕਟਰ ਆਫ ਦਿ ਈਅਰ (ਸਾਲ ਦੀ ਉਭਰਦੀ ਕ੍ਰਿਕਟਰ)’ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ। ਸ਼੍ਰੇਅੰਕਾ ਦੇ ਨਾਲ ਨਾਮਜ਼ਦ ਹੋਰ ਖਿਡਾਰਨਾਂ ਵਿੱਚ ਦੱਖਣੀ ਅਫਰੀਕਾ ਦੀ ਐਨੀ ਡੇਰਕਸਨ, ਸਕਾਟਲੈਂਡ ਦੀ ਸਸਕੀਆ ਹੋਰਲੇ ਅਤੇ ਆਇਰਲੈਂਡ ਦੀ ਫਰੇਆ ਸਾਰਜੈਂਟ ਸ਼ਾਮਲ ਹਨ।
ਕਰਨਾਟਕ ਦੀ 22 ਸਾਲਾ ਆਫ ਸਪਿੰਨਰ ਨੇ ਦਸੰਬਰ 2023 ਵਿੱਚ ਮਹਿਲਾ ਕੈਰੇਬੀਅਨ ਪ੍ਰੀਮੀਅਰ ਲੀਗ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਬਣ ਕੇ ਇਤਿਹਾਸ ਰਚਿਆ ਅਤੇ ਉਦੋਂ ਤੋਂ ਕ੍ਰਿਕਟ ਦੀਆਂ ਸਾਰੀਆਂ ਵੰਨਗੀਆਂ ਵਿੱਚ ਪ੍ਰਭਾਵਿਤ ਕੀਤਾ ਹੈ। ਉਸ ਨੇ 13 ਟੀ-20 ਮੈਚਾਂ ਵਿੱਚ 15 ਜਦਕਿ ਦੋ ‘ਇੱਕ ਰੋਜ਼ਾ’ ਮੈਚਾਂ ਵਿੱਚ ਚਾਰ ਵਿਕਟਾਂ ਲਈਆਂ ਹਨ।