ਚਾਹਲ ਤੋਂ ਬਾਅਦ ਤਲਾਕ ਦੀਆਂ ਅਫ਼ਵਾਹਾਂ ''ਤੇ ਆ ਗਿਆ ਧਨਸ਼੍ਰੀ ਦਾ ਰਿਐਕਸ਼ਨ, ਪੋਸਟ ਪਾ ਕਹੀ ਇਹ ਗੱਲ
Thursday, Jan 09, 2025 - 12:53 AM (IST)
ਨਵੀਂ ਦਿੱਲੀ- ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਦੀ ਪਤਨੀ ਧਨਸ਼੍ਰੀ ਵਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਤਲਾਕ ਨੂੰ ਲੈ ਕੇ ਚੱਲ ਰਹੀਆਂ ਅਫਵਾਹਾਂ ਨੂੰ ਬੇਬੁਨਿਆਦ ਅਤੇ ਤੱਥਹੀਣ ਕਰਾਰ ਦਿੱਤਾ ਹੈ। ਉਨ੍ਹਾਂ ਆਪਣਾ ਦਰਦ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਬਹੁਤ ਔਖੇ ਰਹੇ ਹਨ। ਚਾਹਲ ਨਾਲ ਆਪਣੇ ਵਿਆਹ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ਦੀ ਨਿੰਦਾ ਕਰਦੇ ਹੋਏ ਧਨਸ਼੍ਰੀ ਨੇ ਕਿਹਾ ਕਿ ਝੂਠੀਆਂ ਕਹਾਣੀਆਂ ਰਾਹੀਂ ਉਸ ਦੇ ਚਰਿੱਤਰ ਨੂੰ ਕਲੰਕਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਚਾਈ ਹਮੇਸ਼ਾ ਜਿੱਤੇਗੀ ਅਤੇ ਕੋਈ ਵੀ ਸਫਾਈ ਦੇਣ ਤੋਂ ਇਨਕਾਰ ਕਰ ਦਿੱਤਾ।
ਇੰਸਟਾਗ੍ਰਾਮ 'ਤੇ ਦਿੱਤਾ ਜਵਾਬ
ਧਨਸ਼੍ਰੀ ਵਰਮਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਲਿਖਿਆ ਕਿ ਪਿਛਲੇ ਕੁਝ ਦਿਨ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਸਭ ਤੋਂ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਗੱਲ ਇਹ ਹੈ ਕਿ ਫੈਕਟ ਚੈੱਕ ਤੋਂ ਬਿਨਾਂ ਬੇਬੁਨਿਆਦ ਲਿਖਤ ਅਤੇ ਨਫ਼ਰਤ ਭਰੇ ਟ੍ਰੋਲਾਂ ਨੇ ਮੇਰੇ ਚਰਿੱਤਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਆਪਣਾ ਨਾਮ ਕਮਾਉਣ ਲਈ ਸਾਲਾਂ ਤੋਂ ਸਖ਼ਤ ਮਿਹਨਤ ਕੀਤੀ ਹੈ। ਮੇਰੀ ਖਾਮੋਸ਼ੀ ਮੇਰੀ ਕਮਜ਼ੋਰੀ ਦੀ ਨਹੀਂ, ਸਗੋਂ ਇਹ ਤਾਕਤ ਦੀ ਨਿਸ਼ਾਨੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਮੈਂ ਆਪਣੀ ਸੱਚਾਈ ਨਾਲ ਅੱਗੇ ਵਧ ਰਹੀ ਹਾਂ।
ਤਾਲਕ ਦੀਆਂ ਅਫਵਾਹਾਂ
ਮਸ਼ਹੂਰ ਭਾਰਤੀ ਕ੍ਰਿਕਟਰ ਯੁਜਵੇਂਦਰ ਚਾਹਲ ਪਿਛਲੇ ਕਾਫੀ ਸਮੇਂ ਤੋਂ ਪਤਨੀ ਧਨਸ਼੍ਰੀ ਨਾਲ ਤਲਾਕ ਦੀਆਂ ਅਫਵਾਹਾਂ ਕਾਰਨ ਸੁਰਖੀਆਂ 'ਚ ਹਨ। ਇਹ ਅਫਵਾਹਾਂ ਉਦੋਂ ਤੇਜ਼ ਹੋ ਗਈਆਂ ਜਦੋਂ ਯੁਜਵੇਂਦਰ ਅਤੇ ਧਨਸ਼੍ਰੀ ਨੇ ਇੰਸਟਾਗ੍ਰਾਮ 'ਤੇ ਇਕ-ਦੂਜੇ ਨੂੰ ਅਨਫਾਲੋ ਕਰ ਦਿੱਤਾ। ਚਰਚਾ ਉਦੋਂ ਹੋਰ ਵਧ ਗਈ ਜਦੋਂ ਯੁਜਵੇਂਦਰ ਨੇ ਧਨਸ਼੍ਰੀ ਨਾਲ ਆਪਣੀਆਂ ਕੁਝ ਤਸਵੀਰਾਂ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤੀਆਂ, ਹਾਲਾਂਕਿ ਅਜੇ ਵੀ ਉਨ੍ਹਾਂ ਦੀਆਂ ਕੁਝ ਤਸਵੀਰਾਂ ਉਨ੍ਹਾਂ ਦੇ ਪ੍ਰੋਫਾਈਲ 'ਤੇ ਮੌਜੂਦ ਹਨ।
ਇਸ ਤੋਂ ਬਾਅਦ ਧਨਸ਼੍ਰੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। ਹਾਲਾਂਕਿ, ਜੋੜੇ ਨੇ ਇਸ ਸਬੰਧ ਵਿੱਚ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਯੁਜਵੇਂਦਰ ਚਾਹਲ ਨੇ ਦਸੰਬਰ 2020 ਵਿੱਚ ਮੁੰਬਈ ਦੀ ਦੰਦਾਂ ਦੀ ਡਾਕਟਰ ਅਤੇ ਕੋਰੀਓਗ੍ਰਾਫਰ ਧਨਸ਼੍ਰੀ ਵਰਮਾ ਨਾਲ ਗੁਰੂਗ੍ਰਾਮ ਵਿੱਚ ਵਿਆਹ ਕੀਤਾ ਸੀ। ਉਨ੍ਹਾਂ ਦੀ ਪ੍ਰੇਮ ਕਹਾਣੀ ਉਦੋਂ ਸ਼ੁਰੂ ਹੋਈ ਜਦੋਂ ਚਾਹਲ ਉਸੇ ਸਾਲ ਧਨਸ਼੍ਰੀ ਦੀ ਯੂਟਿਊਬ ਡਾਂਸ ਕਲਾਸ ਵਿਚ ਸ਼ਾਮਲ ਹੋਏ।