ਮੁਹੰਮਦ ਅਲੀ ਨੂੰ ਟੈਲੀਵਿਜ਼ਨ ''ਤੇ ਦੇਖਣ ਤੋਂ ਬਾਅਦ ਮੁੱਕੇਬਾਜ਼ੀ ਸ਼ੁਰੂ ਕੀਤੀ : ਮੈਰੀਕਾਮ

Sunday, Apr 14, 2019 - 02:29 PM (IST)

ਪਣਜੀ— 6 ਵਾਰ ਦੀ ਵਿਸ਼ਵ ਮੁੱਕੇਬਾਜ਼ੀ ਚੈਂਪੀਅਨ ਤੇ ਓਲੰਪਿਕ ਤਮਗਾ ਜੇਤੂ ਐੱਮ. ਸੀ. ਮੈਰੀਕਾਮ ਨੇ ਸ਼ਨੀਵਾਰ ਨੂੰ ਇੱਥੇ ਕਿਹਾ ਕਿ ਉਸ ਨੇ ਧਾਕੜ ਮੁੱਕੇਬਾਜ਼ ਮੁਹੰਮਦ ਅਲੀ ਦੇ ਮੁਕਾਬਲੇ ਨੂੰ ਟੈਲੀਵਿਜ਼ਨ 'ਤੇ ਦੇਖਣ ਤੋਂ ਬਾਅਦ ਇਸ ਖੇਡ ਵਿਚ ਹੱਥ ਅਜ਼ਮਾਉਣ ਦਾ ਫੈਸਲਾ ਕੀਤਾ। ਮਣੀਪੁਰ ਦੀ ਇਸ ਮੁੱਕੇਬਾਜ਼ ਨੇ ਕਿਹਾ ਕਿ ਸ਼ੁਰੂਆਤੀ ਦੌਰ ਵਿਚ ਉਸ ਨੂੰ ਜੈਕੀ ਚੇਨ ਦੀਆਂ ਐਕਸ਼ਨ ਫਿਲਮਾਂ ਤੋਂ ਇਲਾਵਾ ਅਕਸ਼ੈ ਕੁਮਾਰ, ਸੰਜੇ ਦੱਤ, ਸੰਨੀ ਦਿਓਲ ਵਰਗੇ ਬਾਲੀਵੁੱਡ ਸਿਤਾਰਿਆਂ ਦੀਆਂ ਐਕਸ਼ਨ ਫਿਲਮਾਂ ਤੋਂ ਪ੍ਰੇਰਨਾ ਮਿਲੀ।PunjabKesariਉਸ ਨੇ ਕਿਹਾ, ''ਮੁਹੰਮਦ ਅਲੀ ਦੇ ਮੁਕਾਬਲੇ ਟੀ. ਵੀ. 'ਤੇ ਦੇਖਣ ਤੋਂ ਬਾਅਦ ਮੁੱਕੇਬਾਜ਼ੀ ਲਈ ਮੈਨੂੰ ਪ੍ਰੇਰਨਾ ਮਿਲੀ। ਮੈਂ ਖੁਦ ਨੂੰ ਕਿਹਾ ਕਿ ਜੇਕਰ ਪੁਰਸ਼ ਮੁਕਾਬਲਾ ਕਰ ਸਕਦੇ ਹਨ ਤਾਂ ਮਹਿਲਾ ਕਿਉਂ ਨਹੀਂ। ''36 ਸਾਲਾ ਇਸ ਮੁੱਕੇਬਾਜ਼ ਨੇ ਕਿਹਾ ਕਿ ਓਲੰਪਿਕ 2020 ਵਿਚ ਤਮਗਾ ਜਿੱਤਣ ਲਈ ਉਹ ''100 ਤੋਂ 120 ਫੀਸਦੀ' ਮਿਹਨਤ ਕਰ ਰਹੀ ਹੈ।


Related News