ਈਸ਼ਾਨ ਕਿਸ਼ਨ ਦੀ ਖੇਡ ਦੇਖ ਕੇ ਬੋਲੇ ਇਰਫ਼ਾਨ ਪਠਾਨ, ਮੁੰਬਈ ਨੂੰ ਹੁਣ ਅਫ਼ਸੋਸ ਨਹੀਂ ਹੋਵੇਗਾ

Monday, Mar 28, 2022 - 01:19 PM (IST)

ਈਸ਼ਾਨ ਕਿਸ਼ਨ ਦੀ ਖੇਡ ਦੇਖ ਕੇ ਬੋਲੇ ਇਰਫ਼ਾਨ ਪਠਾਨ, ਮੁੰਬਈ ਨੂੰ ਹੁਣ ਅਫ਼ਸੋਸ ਨਹੀਂ ਹੋਵੇਗਾ

ਮੁੰਬਈ- ਭਾਰਤ ਦੇ ਸਾਬਕਾ ਹਰਫਨਮੌਲਾ ਖਿਡਾਰੀ ਇਰਫ਼ਾਨ ਪਠਾਨ ਨੇ ਐਤਵਾਰ ਨੂੰ ਕਿਹਾ ਕਿ ਈਸ਼ਾਨ ਕਿਸ਼ਨ ਦੇ ਅਜੇਤੂ ਅਰਧ ਸੈਂਕੜੇ ਦੇ ਬਾਅਦ ਮੁੰਬਈ ਇੰਡੀਅਨਜ਼ (ਐੱਮ. ਆਈ.) ਦਾ ਪ੍ਰਬੰਧਨ ਸਭ ਤੋਂ ਜ਼ਿਆਦਾ ਖ਼ੁਸ਼ ਹੋਵੇਗਾ, ਕਿਉਂਕਿ ਉਨ੍ਹਾਂ ਨੇ ਨਿਲਾਮੀ 'ਚ ਉਨ੍ਹਾਂ 'ਤੇ ਵੱਡੀ ਬੋਲੀ ਲਗਾਈ ਸੀ। ਇਰਫਾਨ ਨੇ ਕਿਹਾ ਕਿ ਟੀਮ ਮਾਲਕਾਂ ਨੇ ਉਨ੍ਹਾਂ 'ਤੇ ਪੈਸੇ ਲੁਟਾਉਣ ਦੀ ਯੋਜਨਾ ਬਣਾਈ ਤੇ ਇਸ ਤੋਂ ਬਾਅਦ ਕੀ ਹੋਇਆ? ਈਸ਼ਾਨ ਨੇ ਉਹੀ ਕੀਤਾ, ਜੋ ਉਹ ਚਾਹੁੰਦੇ ਸਨ। ਉਨ੍ਹਾਂ ਨੇ ਨਾ ਸਿਰਫ਼ ਸ਼ਾਨਦਾਰ ਸ਼ੁਰੂਆਤ ਕੀਤੀ ਸਗੋਂ ਪਾਰੀ ਨੂੰ ਖ਼ਤਮ ਵੀ ਕੀਤਾ।

ਇਹ ਵੀ ਪੜ੍ਹੋ : IPL 2022 : ਪੰਜਾਬ ਤੋਂ ਮਿਲੀ ਹਾਰ ਦੇ ਬਾਅਦ ਆਰ. ਸੀ. ਬੀ. ਦੇ ਕਪਤਾਨ ਡੁਪਲੇਸਿਸ ਦਾ ਵੱਡਾ ਬਿਆਨ- ਮੈਂ ਥੱਕ ਗਿਆ ਹਾਂ!

15.25 ਕਰੋੜ ਰੁਪਏ 'ਚ ਖ਼ਰੀਦੇ ਗਏ ਈਸ਼ਾਨ ਕਿਸ਼ਨ ਨੇ ਆਪਣੀ ਟੀਮ ਦੇ ਸ਼ੁਰੂਆਤੀ ਮੈਚ 'ਚ ਦਿੱਲੀ ਕੈਪੀਟਲਸ (ਡੀ. ਸੀ.) ਦੇ ਖ਼ਿਲਾਫ਼ ਅਜੇਤੂ 81 ਦੌੜਾਂ ਦੀ ਪਾਰੀ ਖੇਡੀ। ਭਾਰਤ ਦੇ ਮਹਾਨ ਸਪਿਨ ਗੇਂਦਬਾਜ਼ ਹਰਭਜਨ ਸਿੰਘ ਨੇ ਵੀ ਈਸ਼ਾਨ ਦੀ ਰੱਜ ਕੇ ਸ਼ਲਾਘਾ ਕੀਤੀ। ਟਰਬਨੇਟਰ ਨੇ ਕਿਹਾ ਕਿ ਉਹ ਮੁੰਬਈ ਇੰਡੀਅਨਜ਼ ਦੇ ਸਲਾਮੀ ਬੱਲੇਬਾਜ਼ ਦੇ ਪ੍ਰਸ਼ੰਸਕ ਹਨ।

ਇਹ ਵੀ ਪੜ੍ਹੋ : ਹਰਭਜਨ ਸਿੰਘ ਵੱਲੋਂ 'ਆਪ' ਹਾਈਕਮਾਨ ਦਾ ਧੰਨਵਾਦ, ਕਿਹਾ-ਪੰਜਾਬ ਪ੍ਰਤੀ ਦੇਵਾਂਗਾ ਸਭ ਤੋਂ ਬਿਹਤਰ ਸੇਵਾਵਾਂ

ਹਰਭਜਨ ਨੇ ਕਿਹਾ- ਈਸ਼ਾਨ ਇਕ ਪਰਿਪੱਕ ਖਿਡਾਰੀ ਦੇ ਤੌਰ 'ਤੇ ਸਾਹਮਣੇ ਆਏ ਹਨ। ਜਦੋਂ ਰੋਹਿਤ ਆਊਟ ਹੋਏ, ਤਾਂ ਉਨ੍ਹਾਂ ਨੇ ਅੰਤ ਤਕ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਇਸ ਪਾਰੀ ਨਾਲ ਉਨ੍ਹਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਇਕ ਬੱਲੇਬਾਜ਼ ਦੇ ਤੌਰ 'ਤੇ ਕਿੰਨੇ ਸਮਰਥ ਹਨ। ਮੈਂ ਉਨ੍ਹਾਂ ਦਾ ਪ੍ਰਸ਼ੰਸਕ ਹਾਂ। ਇਕ ਵਾਰ ਮੈ ਉਨ੍ਹਾਂ ਲਈ ਇਕ ਮੈਚ 'ਚ ਗੇਂਦਬਾਜ਼ੀ ਕੀਤੀ ਤੇ ਉਨ੍ਹਾਂ ਨੇ ਮੇਰੇ ਖ਼ਿਲਾਫ਼ ਦੋ ਜਾਂ ਚਾਰ ਛੱਕੇ ਲਾਏ। ਉਨ੍ਹਾਂ ਨੂੰ ਇਸ ਤਰ੍ਹਾ ਬੱਲੇਬਾਜ਼ੀ ਕਰਦੇ ਹੋਏ ਦੇਖ ਕੇ ਸਪੱਸ਼ਟ ਸੀ ਕਿ ਉਹ ਇਕ ਅਜਿਹੇ ਖਿਡਾਰੀ ਬਣਨ ਜਾ ਰਹੇ ਹਨ ਜਿਸ ਦੇ ਪ੍ਰਦਰਸ਼ਨ ਦੇ ਕਰੀਬ ਕੋਈ ਖਿਡਾਰੀ ਨਹੀਂ ਹੋਵੇਗਾ ਤੇ ਹੁਣ ਮੈਂ ਬੈਠ ਕੇ ਉਨ੍ਹਾਂ ਦੀ ਬੱਲੇਬਾਜ਼ੀ ਦਾ ਆਨੰਦ ਮਾਣਦਾ ਹਾਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News