ਵਿਰਾਟ ਤੇ ਰੋਹਿਤ ਤੋਂ ਬਾਅਦ ਸ਼੍ਰੀਲੰਕਾਈ ਖਿਡਾਰੀ ਨੇ ਵੀ ਕਰ ਦਿੱਤਾ ਇਹ ਕਾਰਨਾਮਾ

12/17/2017 7:37:57 PM

ਵਿਸ਼ਾਖਾਪਟਨਮ—ਸ਼੍ਰੀਲੰਕਾ ਦੇ ਸਲਾਮੀ ਬੱਲੇਬਾਜ਼ ਉਪਲ ਥਰੰਗਾ ਅੱਜ ਇੱਥੇ ਤੀਜੇ ਅਤੇ ਆਖਰੀ ਵਨਡੇ ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ 95 ਦੌੜਾਂ ਦੀ ਪਾਰੀ ਦੌਰਾਨ ਮੌਜੂਦਾ ਸਾਲ 'ਚ ਭਾਰਤੀ ਬੱਲੇਬਾਜ਼ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਬਾਅਦ ਸਾਲ 'ਚ 1000 ਵਨਡੇ ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਬੱਲੇਬਾਜ਼ ਬਣੇ। 
ਉਹ 2015 'ਚ ਤਿਲਕਰਤਨੇ ਦਿਲਸ਼ਾਨ ਤੋਂ ਬਾਅਦ ਪਹਿਲੇ ਸ਼੍ਰੀਲੰਕਾ ਦੇ ਬੱਲੇਬਾਜ਼ ਹਨ ਜਿਨ੍ਹਾਂ ਨੇ ਇਹ ਉਪਲੱਬਧੀ ਹਾਸਲ ਕੀਤੀ ਹੈ। ਉਨ੍ਹਾਂ ਨੇ ਮੌਜੂਦਾ ਸਾਲ 'ਚ 25 ਮੈਚਾਂ 'ਚ ਇਨ੍ਹੀਆਂ ਹੀ ਪਾਰੀਆਂ 'ਚ 48.14 ਦੀ ਔਸਤ ਨਾਲ 1011 ਦੌੜਾਂ ਬਣਾਈਆਂ ਹਨ। ਦੱਖਣੀ ਅਫਰੀਕਾ ਖਿਲਾਫ ਸੀਰੀਜ਼ 'ਚ ਥਰੰਗਾ ਨੇ 37.8 ਦੀ ਔਸਤ ਨਾਲ ਦੌੜਾਂ ਬਣਾਈਆਂ। ਭਾਰਤ ਖਿਲਾਫ ਘਰੇਲੂ ਸੀਰੀਜ਼ 'ਚ ਥਰੰਗਾ ਦਾ ਪ੍ਰਦਰਸ਼ਨ ਖਰਾਬ ਰਿਹਾ ਪਰ ਪਾਕਿਸਤਾਨ ਖਿਲਾਫ ਅਬੂ ਧਾਬੀ 'ਚ ਉਨ੍ਹਾਂ ਨੇ 112 ਦੌੜਾਂ ਦੀ ਪਾਰੀ ਖੇਡੀ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਇਸ ਸੀਰੀਜ਼ 'ਚ 49.75 ਦੀ ਔਸਤ ਨਾਲ ਦੌੜਾਂ ਬਣਾਈਆਂ। 
ਥਰੰਗਾ ਨੇ 2017 'ਚ 2 ਸੈਂਕੜੇ ਅਤੇ 5 ਅਰਧ ਸੈਂਕੜੇ ਲਗਾਏ। ਕੋਹਲੀ ਮੌਜੂਦਾ ਸਾਲ 'ਚ 26 ਮੈਚਾਂ 'ਚ 1460 ਦੌੜਾਂ ਨਾਲ ਚੋਟੀ 'ਤੇ ਹੈ ਜਦੋਂਕਿ ਰੋਹਿਤ ਨੇ 21 ਮੈਚਾਂ 'ਚ 1286 ਦੌੜਾਂ ਬਣਾਈਆਂ ਹਨ। ਦੋਵਾਂ ਨੇ ਇਸ ਸਾਲ 6-6 ਸੈਂਕੜੇ ਲਗਾਏ।


Related News