ਜਿੱਤ ਤੋਂ ਬਾਅਦ ਕੋਹਲੀ ਨੇ ਕਿਹਾ- ਗੇਂਦਬਾਜ਼ ਅਤੇ ਬੱਲੇਬਾਜ਼ਾਂ ਦਾ ਸ਼ਾਨਦਾਰ ਪ੍ਰਦਰਸ਼ਨ

10/06/2019 5:49:52 PM

ਨਵੀਂ ਦਿੱਲੀ : ਕਪਤਾਨ ਵਿਰਾਟ ਕੋਹਲੀ ਨੇ ਐਤਵਾਰ ਨੂੰ ਭਾਰਤ ਦੀ ਤੇਜ਼ ਗੇਂਦਬਾਜ਼ੀ ਹਮਲੇ ਦੀ ਸ਼ਲਾਘਾ ਕੀਤੀ ਜਿਸ ਨੇ ਸਪਿਨਰਾਂ ਲਈ ਮਦਦਗਾਰ ਪਿਚ 'ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਹੰਮਦ ਸ਼ਮੀ ਨੇ ਖਤਰਨਾਕ ਤੇਜ਼ ਗੇਂਦਬਾਜ਼ੀ ਸਪੈਲ ਦੀ ਬਦੌਲਤ 5 ਵਿਕਟਾਂ ਆਪਣੇ ਨਾਂ ਕੀਤੀਆਂ ਜਿਸ ਨਾਲ ਭਾਰਤ ਨੂੰ ਇੱਥੇ ਸ਼ੁਰੂਆਤੀ ਟੈਸਟ ਵਿਚ ਦੱਖਣੀ ਅਫਰੀਕਾ ਨੂੰ 191 ਦੌੜਾਂ 'ਤੇ ਸਮੇਟ ਕੇ 203 ਦੌੜਾਂ ਨਾਲ ਜਿੱਤ ਹਾਸਲ ਕੀਤੀ। ਭਾਰਤ ਨੇ ਇਸ ਤਰ੍ਹਾਂ 3 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਇਹ ਪੁੱਛਣ 'ਤੇ ਕਿ ਭਾਰਤੀ ਤੇਜ਼ ਗੇਂਦਬਾਜ਼ ਹੁਣ ਭਾਰਤ ਦੀ ਟੈਸਟ ਜਿੱਤ ਵਿਚ ਜ਼ਿਆਦਾ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਤਾਂ ਕੋਹਲੀ ਨੇ ਕਿਹਾ, ''ਇਹ ਸਿਰਫ ਜਜ਼ਬੇ ਦੀ ਗੱਲ ਹੈ। ਜੇਕਰ ਤੇਜ਼ ਗੇਂਦਬਾਜ਼ ਸੋਚਣਗੇ ਕਿ ਸਪਿਨਰਾਂ ਨੂੰ ਹੀ ਸਾਰਾ ਕੰਮ ਕਰਨਾ ਹੈ ਤਾਂ ਇਸ ਦੇ ਨਾਲ ਟੀਮ ਵਿਚ ਉਨ੍ਹਾਂ ਦੀ ਜਗ੍ਹਾ ਨਾਲ ਇਨਸਾਫ ਨਹੀਂ ਹੋਵੇਗਾ।''

PunjabKesari

ਕੋਹਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਉਹ ਛੋਟੇ ਸਪੈਲ ਲਈ ਕਹਿੰਦੇ ਹਨ ਤਾਂ ਜੋ ਉਹ ਆਪਣਾ 100 ਫੀਸਦੀ ਦੇ ਸਕਣ। ਤਦ ਹੀ ਤੁਸੀਂ ਦੇਖ ਰਹੇ ਹੋ ਕਿ ਸ਼ਮੀ, ਇਸ਼ਾਂਤ, ਬੁਮਰਾਹ ਚੰਗਾ ਕਰ ਰਹੇ ਹਨ। ਇਹ ਸਿਰਫ ਜਜ਼ਬਾ ਹੈ ਕਿ ਤੁਸੀਂ ਕਿੰਨੇ ਵੀ ਮੁਸ਼ਕਿਲ ਹਾਲਾਤਾਂ ਵਿਚ ਟੀਮ ਲਈ ਚੰਗਾ ਖੇਡਣਾ ਚਾਹੁੰਦੇ ਹੋ। ਪਹਿਲੀ ਪਾਰੀ ਵਿਚ ਸਪਿਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਦੂਜੀ ਪਾਰੀ ਵਿਚ ਮੁਹੰਮਦ ਸ਼ਮੀ ਮੁੱਖ ਗੇਂਦਬਾਜ਼ ਰਹੇ। ਸਾਰੇ ਖਿਡਾਰੀ ਆਪਣੇ ਹੁਨਰ ਦੇ ਹਿਸਾਬ ਨਾਲ ਖਰੇ ਉੱਤਰੇ। ਅਸ਼ਵਿਨ ਅਤੇ ਜਡੇਜਾ ਦੀ ਸਪਿਨ ਜੋੜੀ ਨੇ ਗੇਂਦ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਸ਼ਵਿਨ ਨੇ ਪਹਿਲੀ ਪਾਰੀ ਵਿਚ 7 ਵਿਕਟਾਂ ਹਾਸਲ ਕੀਤੀਆਂ ਜਦਕਿ ਜਡੇਜਾ ਨੇ ਕੁਲ 6 ਵਿਕਟਾਂ ਹਾਸਲ ਕੀਤੀਆਂ।''

PunjabKesari

ਕੋਹਲੀ ਨੇ ਰੋਹਿਤ ਸ਼ਰਮਾ ਅਤੇ ਮਯੰਕ ਅਗ੍ਰਵਾਲ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ। ਕੋਹਲੀ ਨੇ ਰੋਹਿਤ ਦੀ ਸ਼ਲਾਘਾ ਕਰਦਿਆਂ ਕਿਹਾ, ''ਮਯੰਕ ਅਤੇ ਰੋਹਿਤ ਨੇ ਸ਼ਾਨਦਾਰ ਖੇਡ ਦਿਖਾਇਆ। ਪੁਜਾਰਾ ਨੇ ਵੀ ਦੂਜੀ ਪਾਰੀ ਵਿਚ ਚੰਗਾ ਕੀਤਾ।


Related News