ਮੈਚ ਦੇ ਬਾਅਦ ਕਾਰਤਿਕ ਦੀ ਪਤਨੀ ਨੇ ਤਸਵੀਰ ਪੋਸਟ ਕਰਕੇ ਕਿਹਾ- ''ਮਾਈ ਸੁਪਰਹੀਰੋ''
Monday, Mar 19, 2018 - 11:32 AM (IST)
ਕੋਲੰਬੋ (ਬਿਊਰੋ)— ਨਿਡਾਸ ਟਰਾਫੀ ਦੇ ਫਾਈਨਲ ਮੁਕਾਬਲੇ ਵਿਚ ਦਿਨੇਸ਼ ਕਾਰਤਿਕ ਹੀਰੋ ਰਹੇ। ਆਖਰੀ ਗੇਂਦ ਉੱਤੇ ਛੱਕਾ ਲਗਾ ਕੇ ਉਨ੍ਹਾਂ ਨੇ ਟੀਮ ਇੰਡੀਆ ਨੂੰ ਬੰਗਲਾਦੇਸ਼ ਉੱਤੇ ਜਿੱਤ ਦਿਵਾਈ। 167 ਦੌੜਾਂ ਦਾ ਪਿੱਛਾ ਕਰਨ ਉਤਰੀ ਟੀਮ ਇੰਡੀਆ ਦੀ ਸ਼ੁਰੂਆਤ ਖ਼ਰਾਬ ਰਹੀ। ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਜਲਦੀ ਹੀ ਪੈਵੀਲੀਅਨ ਪਰਤ ਗਏ। ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਕੇ.ਐੱਲ. ਰਾਹੁਲ ਨੇ ਪਾਰੀ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਰਨਰੇਟ ਨੂੰ ਵਧਾਉਣ ਲਈ ਆਪਣੇ ਵਲੋਂ ਹਰ ਸੰਭਵ ਕੋਸ਼ਿਸ਼ ਕੀਤੀ।

ਮੈਚ ਦੌਰਾਨ ਸਭ ਤੋਂ ਦਿਲਚਸਪ ਪਲ ਦਿਨੇਸ਼ ਕਾਰਤਿਕ ਦਾ ਆਖਰੀ ਗੇਂਦ ਉੱਤੇ ਛੱਕਾ ਮਾਰਨਾ ਸੀ। ਜਿਸ ਨਾਲ ਭਾਰਤ ਮੈਚ ਜਿੱਤ ਗਿਆ ਤੇ ਭਾਰਤੀ ਦਰਸ਼ਕ ਝੂਮ ਉੱਠੇ।ਇਸਦੇ ਬਾਅਦ ਉਨ੍ਹਾਂ ਦੀ ਪਤਨੀ ਦੀਪਿਕਾ ਪੱਲੀਕਲ ਨੇ ਸੋਸ਼ਲ ਮੀਡੀਆ ਉੱਤੇ ਤਸਵੀਰ ਪੋਸਟ ਕਰ ਕੇ ਜਸ਼ਨ ਮਨਾਇਆ। ਉਨ੍ਹਾਂ ਨੇ ਇੰਸਟਾਗਰਾਮ ਉੱਤੇ ਲਿਖਿਆ- 'ਮਾਈ ਸੁਪਰਹੀਰੋ।'

ਕਰਾਤਿਕ ਦੀ ਪਹਿਲੀ ਪਤਨੀ ਨੇ ਕੀਤਾ ਸੀ ਧੋਖਾ
ਦੱਸ ਦਈਏ ਕਿ ਦੀਪਿਕਾ ਪੱਲੀਕਲ ਦਿਨੇਸ਼ ਕਾਰਤਿਕ ਦੀ ਦੂਜੀ ਪਤਨੀ ਹੈ। ਦੀਪਿਕਾ ਦੇਸ਼ ਦੀ ਮਸ਼ਹੂਰ ਸਕਾਸ਼ ਖਿਡਾਰੀ ਹੈ। ਦਿਨੇਸ਼ ਕਾਰਤਿਕ ਦੀ ਪਹਿਲੀ ਪਤਨੀ ਨੇ ਮੁਰਲੀ ਵਿਜੇ ਨਾਲ ਵਿਆਹ ਕਰਵਾ ਲਿਆ ਸੀ। ਮੁਰਲੀ ਵਿਜੇ ਅਤੇ ਦਿਨੇਸ਼ ਕਾਰਤਿਕ ਬਹੁਤ ਪੁਰਾਣੇ ਦੋਸਤ ਸਨ। ਪਰ ਬਾਅਦ ਵਿਚ ਦਿਨੇਸ਼ ਦੀ ਪਤਨੀ ਨਿਕਿਤਾ ਵਲੋਂ ਮੁਰਲੀ ਵਿਜੇ ਦਾ ਗੁਪਚੁੱਪ ਰੋਮਾਂਸ ਚੱਲਿਆ। ਜਦੋਂ ਇਸਦਾ ਪਤਾ ਦਿਨੇਸ਼ ਕਾਰਤਿਕ ਨੂੰ ਚਲਿਆ ਤਾਂ ਉਨ੍ਹਾਂ ਨੇ ਤਲਾਕ ਦੇ ਦਿੱਤਾ। ਜਿਸਦੇ ਬਾਅਦ ਨਿਕਿਤਾ ਨੇ ਮੁਰਲੀ ਵਿਜੇ ਨਾਲ ਵਿਆਹ ਕੀਤਾ। ਖਾਸ ਗੱਲ ਇਹ ਹੈ ਕਿ ਜਦੋਂ ਨਿਕਿਤਾ ਨੇ ਮੁਰਲੀ ਵਿਜੇ ਨਾਲ ਵਿਆਹ ਕੀਤਾ, ਉਸ ਸਮੇਂ ਉਹ ਗਰਭਵਤੀ ਸੀ।
2015 'ਚ ਦੀਪਿਕਾ ਨੇ ਕਾਰਤਿਕ ਨਾਲ ਕਰਾਇਆ ਵਿਆਹ
ਪਹਿਲੀ ਪਤਨੀ ਦੇ ਛੱਡ ਕੇ ਚਲੇ ਜਾਣ ਦੇ ਬਾਅਦ ਦਿਨੇਸ਼ ਕਾਰਤਿਕ ਕੁਝ ਸਮਾਂ ਪਰੇਸ਼ਾਨੀ ਵਿਚ ਰਹੇ। ਬਾਅਦ ਵਿਚ ਉਨ੍ਹਾਂ ਨੂੰ ਸਕਾਸ਼ ਖਿਡਾਰਨ ਦੀਪਿਕਾ ਦਾ ਸਾਥ ਮਿਲਿਆ ਤਾਂ ਉਨ੍ਹਾਂ ਦੇ ਭੈੜੇ ਦਿਨ ਖਤਮ ਹੋਏ। ਦੋ ਸਾਲ ਅਫੇਅਰ ਦੇ ਬਾਅਦ ਕਾਰਤਿਕ ਨੇ ਆਪਣੇ ਤੋਂ ਛੇ ਸਾਲ ਛੋਟੀ ਦੀਪਿਕਾ ਨਾਲ ਵਿਆਹ ਕਰਵਾ ਲਿਆ। ਦੀਪਿਕਾ ਪੱਲੀਕਲ ਦਾ ਜਨਮ 21 ਸਤੰਬਰ 1991 ਨੂੰ ਚੇਨਈ ਵਿਚ ਹੋਇਆ ਸੀ। ਦੀਪਿਕਾ ਦੀ ਮਾਂ ਵੀ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਰਹਿ ਚੁੱਕੀ ਹੈ। ਦੀਪਿਕਾ ਅਤੇ ਕਾਰਤਿਕ ਨੇ 2015 ਵਿਚ ਵਿਆਹ ਕਰਵਾਇਆ ਸੀ।
