CWC 2019 : ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਮੋਰਗਨ ਨੇ ਦਿੱਤਾ ਬਿਆਨ

Tuesday, Jun 25, 2019 - 11:39 PM (IST)

CWC 2019 : ਹਾਰ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਮੋਰਗਨ ਨੇ ਦਿੱਤਾ ਬਿਆਨ

ਨਵੀਂ ਦਿੱਲੀ— ਕ੍ਰਿਕਟ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਜਿੱਤ ਦੇ ਲਈ ਦਾਅਵੇਦਾਰ ਮੰਨੀ ਜਾ ਰਹੀ ਇੰਗਲੈਂਡ ਟੀਮ ਦੀ ਰਾਹ ਹੁਣ ਮੁਸ਼ਕਿਲ ਹੁੰਦੀ ਨਜ਼ਰ ਆ ਰਹੀ ਹੈ। ਆਸਟਰੇਲੀਆ ਤੋਂ ਹਾਰ ਦੇ ਬਾਅਦ ਇੰਗਲੈਂਡ ਨੂੰ ਹੁਣ ਸੈਮੀਫਾਈਨਲ 'ਚ ਪਹੁੰਚਣ ਲਈ ਬਾਕੀ ਮੈਚ ਵੀ ਵਧੀਆ ਰਨਰੇਟ ਨਾਲ ਜਿੱਤਣੇ ਹੋਣਗੇ। ਟੀਮ ਦੇ ਮੁਸ਼ਕਿਲ ਹਾਲਾਤ 'ਚ ਫਸਣ 'ਤੇ ਇੰਗਲੈਂਡ ਦੇ ਕਪਤਾਨ ਇਯੋਨ ਮੋਰਗਨ ਨੇ ਕਿਹਾ ਕਿ ਅੱਜ ਅਸੀਂ ਵਧੀਆ ਪ੍ਰਦਰਸ਼ਨ ਕਰਨ ਤੋਂ ਖੁੰਝ ਗਏ। ਅਸੀਂ ਸੋਚਿਆ ਸੀ ਕਿ ਅਸੀਂ ਵਧੀਆ ਗੇਂਦਬਾਜ਼ੀ ਕੀਤੀ। ਅਸੀਂ ਥੋੜਾ ਅਨਲੱਕੀ ਵੀ ਰਹੇ ਕਿ ਆਸਟਰੇਲੀਆ ਨੇ ਵਧੀਆ ਖੇਡ ਦਿਖਾਇਆ
ਮੋਰਗਨ ਨੇ ਕਿਹਾ ਕਿ ਉਨ੍ਹਾਂ ਨੇ ਇਕ ਸ਼ਾਨਦਾਰ ਸਾਂਝੇਦਾਰੀ ਕੀਤੀ। ਵਿਕਟ ਥੋੜਾ ਵਧੀਆ ਹੋਇਆ ਪਰ ਫਿਰ ਵੀ ਚੁਣੌਤੀਪੂਰਨ ਸੀ। ਅੱਜ ਸਵੇਰੇ ਜਦੋਂ ਅਸੀਂ ਸ਼ੁਰੂਆਤ ਕੀਤੀ ਤਾਂ ਵਿਕਟ ਨਰਮ ਸੀ। ਬੱਲੇਬਾਜ਼ੀ ਚੁਣਨਾ ਬੁਰਾ ਡਿਸਿਜ਼ਨ ਹੋ ਸਕਦਾ ਸੀ ਪਰ ਫਿੰਚ ਨੇ ਅਸਲ 'ਚ ਵਧੀਆ ਖੇਡ ਖੇਡਿਆ। ਇਕ ਸਮੇਂ ਲੱਗ ਰਿਹਾ ਸੀ ਕਿ ਆਸਟਰੇਲੀਆ ਟੀਮ 330 ਤੱਕ ਪਹੁੰਚ ਜਾਵੇਗਾ ਪਰ ਅਸੀਂ ਕੁਝ ਵਧੀਆ ਗੇਂਦਬਾਜ਼ੀ ਕਰਦੇ ਹੋਏ ਵਾਪਸੀ ਕੀਤੀ।
ਮੋਰਗਨ ਨੇ ਕਿਹਾ ਕਿ ਜਦੋਂ ਤੁਹਾਡੇ ਸਾਹਮਣੇ ਆਸਾਨ ਟੀਚਾ ਹੋਵੇ ਤੇ ਸਕੋਰ 20/3 ਹੋ ਜਾਂਦਾ ਹੈ ਤਾਂ ਇਸ ਨਾਲ ਫਰਕ ਪੈਂਦਾ ਹੈ। ਸਾਨੂੰ ਵਾਪਸੀ ਦੇ ਲਈ ਬਹੁਤ ਹੱਦ ਤਕ ਵਧੀਆ ਪ੍ਰਦਰਸ਼ਨ ਕਰਨਾ ਪੈਂਦਾ ਹੈ। ਹਾਲਾਤਾਂ ਨੂੰ ਦੇਖਦੇ ਹੋਏ ਇਹ ਬਹੁਤ ਨਿਰਾਸ਼ਾਜਨਕ ਨਹੀਂ ਸੀ। ਸਾਡੀ ਕਿਸਮਤ ਸਾਡੇ ਆਪਣੇ ਹੱਥਾਂ 'ਚ ਹੈ। ਜ਼ਿਕਰਯੋਗ ਹੈ ਕਿ ਕਪਤਾਨ ਆਰੋਨ ਫਿੰਚ ਨੇ ਇਕ ਹੋਰ ਸੈਂਕੜੇ ਵਾਲੀ ਪਾਰੀ ਖੇਡੀ ਤੇ ਜੈਸਨ ਬਹਿਰਨਡ੍ਰੌਫ ਨੇ 5 ਵਿਕਟਾਂ ਲਈਆਂ, ਜਿਸ ਨਾਲ ਆਸਟਰੇਲੀਆ ਨੇ ਮੰਗਲਵਾਰ ਨੂੰ ਇੱਥੇ ਇੰਗਲੈਂਡ 'ਤੇ 64 ਦੌੜਾਂ ਨਾਲ ਜਿੱਤ ਦਰਜ ਕਰ ਕੇ ਵਿਸ਼ਵ ਕੱਪ ਸੈਮੀਫਾਈਨਲ ਵਿਚ ਜਗ੍ਹਾ ਪੱਕੀ ਕਰ ਲਈ ਤੇ ਮੇਜ਼ਬਾਨ ਟੀਮ ਨੂੰ ਸੰਕਟ ਵਿਚ ਪਾ ਦਿੱਤਾ। ਫਿੰਚ (116 ਗੇਂਦਾਂ 'ਤੇ 100 ਦੌੜਾਂ) ਤੇ ਡੇਵਿਡ ਵਾਰਨਰ (61 ਗੇਂਦਾਂ 'ਤੇ 53 ਦੌੜਾਂ) ਤੋਂ ਮਿਲੀ ਚੰਗੀ ਸ਼ੁਰੂਆਤ ਨਾਲ ਆਸਟਰੇਲੀਆ ਨੇ 7 ਵਿਕਟਾਂ 'ਤੇ 285 ਦੌੜਾਂ ਬਣਾਈਆਂ।


author

Gurdeep Singh

Content Editor

Related News