ਵਿਕਟ ਲੈਂਦਿਆਂ ਹੀ ਮੈਦਾਨ ''ਤੇ ਗੇਂਦਬਾਜ਼ ਬਣਿਆ ਘੋਗਾ, ਮੈਚ ਦੌਰਾਨ ਕੀਤੀ ਅਜਿਹੀ ਹਰਕਤ

Wednesday, May 15, 2019 - 12:29 PM (IST)

ਜਲੰਧਰ : ਕ੍ਰਿਕਟ ਮੈਦਾਨ 'ਤੇ ਜਸ਼ਨ ਮਨਾਉਣ ਦੇ ਮੌਕੇ ਉਦੋਂ ਹੀ ਬਣਦੇ ਹਨ ਜਦੋਂ ਜਾਂ ਤਾਂ ਵਿਕਟ ਨਿਕਲੇ ਜਾਂ ਫਿਰ ਚੌਕਾ ਛੱਕਾ ਲੱਗੇ। ਇਨ੍ਹਾਂ ਵਿਚੋਂ ਕਈ ਜਸ਼ਨ ਮਨਾਉਣ ਦੇ ਤਰੀਕੇ ਇੰਨੇ ਪ੍ਰਸਿੱਧ ਹੋ ਜਾਂਦੇ ਹਨ ਕਿ ਸੋਸ਼ਲ ਮੀਡੀਆ 'ਤੇ ਉਹ ਦਰਸ਼ਕਾਂ ਨੂੰ ਹਸਾ-ਹਸਾ ਪਾਗਲ ਕਰਨ 'ਚ ਸਫਲ ਹੋ ਜਾਂਦੇ ਹਨ। ਇਕ ਅਜਿਹੀ ਹੀ ਵੀਡੀਓ ਇਨ੍ਹਾਂ ਦਿਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਗੇਂਦਬਾਜ਼ ਵਿਕਟ ਲੈਣ ਤੋਂ ਬਾੱਦ ਇੰਨਾ ਉਤਸ਼ਾਹਿਤ ਹੋ ਜਾਂਦਾ ਹੈ ਕਿ ਮੈਦਾਨ 'ਤੇ ਲੇਟ ਕੇ ਘੋਗੇ ਦੀ ਨਕਲ ਕਰਨ ਲੱਗ ਜਾਂਦਾ ਹੈ। ਇਹ ਵੀਡੀਓ ਇੰਗਲੈਂਡ ਵਿਚ ਖੇਡੇ ਗਏ ਕਿਸੇ ਮੈਚ ਦੀ ਹੈ।


Related News