ਸੇਰੇਨਾ ਦੇ ਰਿਟਾਇਰਡ ਹਰਟ ਹੋਣ ਤੋਂ ਬਾਅਦ ਮੁਗੁਰੂਜਾ ਚੌਥੇ ਦੌਰ ''ਚ
Monday, Mar 11, 2019 - 10:50 PM (IST)

ਵਾਸ਼ਿੰਗਟਨ— ਸਪੇਨ ਦੀ ਗਰਬਾਈਨ ਮੁਗੁਰੂਜਾ ਨੂੰ ਅਮਰੀਕਾ ਦੀ ਸਟਾਰ ਸੇਰੇਨਾ ਵਿਲੀਅਮਸ ਦੇ ਰਿਟਾਇਰਡ ਹਰਟ ਹੋ ਕੇ ਮੈਚ ਵਿਚਾਲੇ ਹੀ ਛੱਡਣ 'ਤੇ ਬੀ. ਐੱਨ. ਪੀ. ਪਾਰਿਬਾਸ ਓਪਨ ਟੈਨਿਸ ਟੂਰਨਾਮੈਂਟ ਦੇ ਚੌਥੇ ਦੌਰ 'ਚ ਜਗ੍ਹਾ ਮਿਲ ਗਈ ਹੈ।
ਸਾਬਕਾ ਨੰਬਰ ਇਕ ਸੇਰੇਨਾ ਮਹਿਲਾ ਸਿੰਗਲਜ਼ ਦੇ ਤੀਜੇ ਦੌਰ ਦੇ ਮੈਚ ਵਿਚ 20ਵਾਂ ਦਰਜਾ ਮੁਗੁਰੂਜਾ ਤੋਂ 6-3, 1-0 ਦੇ ਸਕੋਰ 'ਤੇ ਬੀਮਾਰੀ ਕਾਰਨ ਮੈਚ 'ਚੋਂ ਹਟ ਗਈ, ਜਿਸ ਤੋਂ ਬਾਅਦ ਸਪੈਨਿਸ਼ ਖਿਡਾਰਨ ਨੂੰ ਚੌਥੇ ਦੌਰ ਵਿਚ ਪ੍ਰਵੇਸ਼ ਮਿਲ ਗਿਆ। ਦੋ ਵਾਰ ਦੀ ਬੀ. ਐੱਨ. ਪੀ. ਓਪਨ ਚੈਂਪੀਅਨ ਸੇਰੇਨਾ 3-0 ਦੀ ਬੜ੍ਹਤ ਤੋਂ ਬਾਅਦ ਪਿਛੜ ਗਈ ਤੇ ਮੁਗੁਰੂਜਾ ਨੇ ਲਗਾਤਾਰ 6 ਅੰਕ ਜਿੱਤ ਕੇ ਪਹਿਲਾ ਸੈੱਟ ਜਿੱਤ ਲਿਆ। ਬੀਮਾਰ ਸੇਰੇਨਾ ਲਗਾਤਾਰ ਸੰਘਰਸ਼ ਕਰਦੀ ਰਹੀ ਤੇ ਦੂਜੇ ਸੈੱਟ ਵਿਚ ਉਸ ਨੇ ਮੈਚ ਛੱਡਣ ਦਾ ਫੈਸਲਾ ਕਰ ਲਿਆ। ਮੈਚ ਤੋਂ ਪਹਿਲਾਂ ਵੀ ਅਮਰੀਕੀ ਖਿਡਾਰਨ ਨੇ ਦੱਸਿਆ ਸੀ ਕਿ ਉਹ ਚੰਗਾ ਮਹਿਸੂਸ ਨਹੀਂ ਕਰ ਰਹੀ ਹੈ ਤੇ ਉਸ ਨੂੰ ਬਹੁਤ ਦਰਦ ਹੈ ਤੇ ਥਕਾਨ ਮਹਿਸੂਸ ਹੋ ਰਹੀ ਹੈ। ਹਾਲਾਂਕਿ ਉਸ ਨੇ ਭਰੋਸਾ ਦਿੱਤਾ ਕਿ ਉਹ ਅੱਗੇ ਮਿਆਮੀ ਓਪਨ ਲਈ ਬਿਹਤਰ ਤਿਆਰੀ ਕਰੇਗੀ।