ਰੁਪਿੰਦਰ ਦੇ ਬਾਅਦ ਟੋਕੀਓ ਓਲੰਪਿਕ ਤਮਗਾ ਜੇਤੂ ਲਾਕੜਾ ਨੇ ਵੀ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ

Thursday, Sep 30, 2021 - 04:22 PM (IST)

ਰੁਪਿੰਦਰ ਦੇ ਬਾਅਦ ਟੋਕੀਓ ਓਲੰਪਿਕ ਤਮਗਾ ਜੇਤੂ ਲਾਕੜਾ ਨੇ ਵੀ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ

ਨਵੀਂ ਦਿੱਲੀ (ਭਾਸ਼ਾ): ਰੁਪਿੰਦਰ ਪਾਲ ਸਿੰਘ ਦੇ ਬਾਅਦ ਓਲੰਪਿਕ ਕਾਂਸੀ ਤਮਗਾ ਜੇਤੂ ਭਾਰਤੀ ਹਾਕੀ ਟੀਮ ਦੇ ਤਜ਼ਰਬੇਕਾਰ ਡਿਫੈਂਡਰ ਬਰਿੰਦਰ ਲਾਕੜਾ ਨੇ ਵੀਰਵਾਰ ਨੂੰ ਅੰਤਰਰਾਸ਼ਟਰੀ ਹਾਕੀ ਤੋਂ ਤੁਰੰਤ ਪ੍ਰਭਾਵ ਨਾਲ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਲਾਕੜਾ ਦੇ ਸੰਨਿਆਸ ਦਾ ਐਲਾਨ ਹਾਕੀ ਇੰਡੀਆ ਨੇ ਟਵਿਟਰ ’ਤੇ ਕੀਤਾ।

ਇਹ ਵੀ ਪੜ੍ਹੋ: ਸਟਾਰ ਡ੍ਰੈਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਤੋਂ ਲਿਆ ਸੰਨਿਆਸ

PunjabKesari

ਹਾਕੀ ਇੰਡੀਆ ਨੇ ਟਵੀਟ ਕੀਤਾ, ‘ਮਜ਼ਬੂਤ ਡਿਫੈਂਡਰ ਅਤੇ ਭਾਰਤੀ ਹਾਕੀ ਟੀਮ ਦੇ ਸਭ ਤੋਂ ਪ੍ਰਭਾਵੀ ਖਿਡਾਰੀਆਂ ਵਿਚੋਂ ਇਕ ਉੜੀਸ਼ਾ ਦੇ ਸਟਾਰ ਲਾਕੜਾ ਨੇ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦਾ ਫ਼ੈਸਲਾ ਕੀਤਾ ਹੈ। ਹੈਪੀ ਰਿਟਾਇਰਮੈਂਟ ਬਰਿੰਦਰ ਲਾਕੜਾ।’ 31 ਸਾਲ ਦੇ ਲਾਕੜਾ ਇੰਚੀਓਨ ਏਸ਼ੀਆਈ ਗੇਮਜ਼ 2014 ਵਿਚ ਸੋਨ ਤਮਗਾ ਅਤੇ 2018 ਜਕਾਰਤਾ ਖੇਡਾਂ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦੇ ਮੈਂਬਰ ਸਨ।

ਇਹ ਵੀ ਪੜ੍ਹੋ: ਟਵਿੱਟਰ ’ਤੇ ‘ਕੈਪਟਨ’ ਨੂੰ ਲੈ ਕੇ ਭੰਬਲ ਭੂਸੇ ’ਚ ਪਏ ਯੂਜ਼ਰਸ, ਫੁੱਟਬਾਲਰ ਨੇ ਕਿਹਾ- ‘ਮੈਨੂੰ ਬਖ਼ਸ਼ੋ

ਇਸ ਤੋਂ ਪਹਿਲਾਂ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦੇ ਮੈਂਬਰ ਡ੍ਰੈਗ ਫਲਿੱਕਰ ਰੁਪਿੰਦਰ ਨੇ ਵੀ ਨੌਜਵਾਨਾਂ ਨੂੰ ਰਸਤਾ ਦੇਣ ਦੀ ਕਵਾਇਦ ਵਿਚ ਅੰਤਰਰਾਸ਼ਟਰੀ ਹਾਕੀ ਤੋਂ ਸੰਨਿਆਸ ਲੈਣ ਦੀ ਹੈਰਾਨ ਕਰਨ ਵਾਲੀ ਘੋਸ਼ਣਾ ਕੀਤੀ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News