ਸੰਨਿਆਸ ਤੋਂ ਬਾਅਦ ਧੋਨੀ ਚਾਹੁੰਦੇ ਹਨ ਸਿਆਚੀਨ ''ਚ ਪੋਸਟਿੰਗ : ਸੂਤਰ

07/15/2019 4:16:54 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਮੌਜੂਦਾ ਵਿਕਟਕੀਪਰ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਵਰਲਡ ਕੱਪ 2019 ਦੇ ਸੈਮੀਫਾਈਨਲ ਮੁਕਾਬਲੇ ਵਿਚ ਨਿਊਜ਼ੀਲੈਂਡ ਦੇ ਗੁਪਟਿਲ ਦੀ ਇਕ ਤੇਜ਼ ਥ੍ਰੋਅ ਕਾਰਨ ਰਨਆਊਟ ਹੋ ਗਏ ਸਨ ਜਿਸ ਕਾਰਨ ਭਾਰਤ ਨੂੰ 18 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਹੀ ਭਾਰਤ ਵਰਲਡ ਕੱਪ 2019 'ਚੋਂ ਵੀ ਬਾਹਰ ਹੋ ਗਿਆ ਸੀ। ਇਸ ਤੋਂ ਬਾਅਦ ਹੀ ਇਹ ਕਿਆਸ ਲਗਾਏ ਜਾਣ ਲੱਗੇ ਕਿ ਧੋਨੀ ਭਾਰਤ ਆ ਕੇ ਕ੍ਰਿਕਟ ਨੂੰ ਅਲਵਿਦਾ ਕਹਿ ਦੇਣਗੇ। ਹਾਲਾਂਕਿ ਇਨ੍ਹਾਂ ਸਾਰੀਆਂ ਅਫਵਾਹਾਂ 'ਤੇ ਕੋਈ ਪੁਸ਼ਟੀ ਨਹੀਂ ਹੋਈ। ਬੀ. ਸੀ. ਸੀ. ਆਈ. ਨੇ ਵੀ ਸਾਫ ਕਰ ਦਿੱਤਾ ਕਿ ਇਹ ਫੈਸਲਾ ਧੋਨੀ ਦਾ ਹੈ ਅਤੇ ਸਾਡੇ ਵੱਲੋਂ ਉਸ 'ਤੇ ਕੋਈ ਦਬਾਅ ਨਹੀਂ ਹੈ। ਬੀ. ਸੀ. ਸੀ. ਆਈ. ਦੀ ਪ੍ਰਸ਼ਾਸਨਿਕ ਕਮੇਟੀ ਦੀ ਮੈਂਬਰ ਡਾਇਨਾ ਇਡੁਲਜੀ ਵੀ ਕਹਿ ਚੁੱਕੀ ਹੈ ਕਿ ਧੋਨੀ ਵਿਚ ਅਜੇ ਕਾਫੀ ਕ੍ਰਿਕਟ ਬਾਕੀ ਹੈ ਅਤੇ ਅਸੀਂ ਅਜਿਹਾ ਕੁਝ ਸੋਚ ਰਹੇ ਹਾਂ ਕਿ ਧੋਨੀ ਦੇ ਸੰਨਿਆਸ ਤੋਂ ਬਾਅਦ ਵੀ ਉਹ ਟੀਮ ਨਾਲ ਜੁੜਿਆ ਰਹੇ ਅਤੇ ਨੌਜਵਾਨ ਕ੍ਰਿਕਟਰਾਂ ਨੂੰ ਆਪਣਾ ਮਾਰਗਦਰਸ਼ਨ ਕਰਦਾ ਰਹੇ।

PunjabKesari

ਹੁਣ ਸੂਤਰਾਂ ਦੁਆਰਾ ਖਬਰ ਮਿਲ ਰਹੀ ਹੈ ਕਿ ਧੋਨੀ ਕ੍ਰਿਕਟ ਤੋਂ ਸੰਨਿਆਸ ਦੇ ਬਾਅਦ ਆਰਮੀ ਵਿਚ ਪੂਰਾ ਸਮਾਂ ਡਿਊਟੀ ਕਰਨਗੇ। ਦੱਸ ਦਈਏ ਕਿ ਧੋਨੀ ਭਾਰਤੀ ਆਰਮੀ ਵਿਚ ਲੈਫਟਿਨੈਂਟ ਕਰਨਲ ਦੇ ਅਹੁਦੇ 'ਤੇ ਹਨ। ਸੂਤਰਾਂ ਮੁਤਾਬਕ ਧੋਨੀ ਨੇ ਸੰਨਿਆਸ ਤੋਂ ਬਾਅਦ ਆਰਮੀ ਆਪਣੇ ਅਹੁਦੇ 'ਤੇ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਇਸ ਤੋਂ ਪਹਿਲਾਂ ਧੋਨੀ ਦੇ ਸੰਨਿਆਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਵੀ ਮਿਲ ਚੁੱਕੀਆਂ ਹਨ। ਬੀ. ਜੇ. ਪੀ. ਕਾਰਜਕਾਰੀ ਪ੍ਰਧਾਨ ਜੇ. ਪੀ. ਨੱਡਾ ਨੇ ਕਿਹਾ ਸੀ ਕਿ ਸਾਡੀ ਪਾਰਟੀ ਵਿਚ ਕਲਾਕਾਰ ਵੀ ਹਨ ਅਤੇ ਖਿਡਾਰੀ ਵੀ ਹਨ। ਅਜਿਹੇ 'ਚ ਭਾਰਤੀ ਜਨਤਾ ਪਾਰਟੀ ਸਾਰਿਆਂ ਦੀ ਸਵਾਗਤ ਕਰਦੀ ਹੈ। ਜੇਕਰ ਧੋਨੀ ਭਾਜਪਾ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ।


Related News