ਮਹਾਰਾਣੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਈ. ਪੀ. ਐੱਲ, ਸ਼ੁਰੂ, ਫੁਲਹਮ ਤੇ ਵਿਲਾ ਜਿੱਤੇ
Saturday, Sep 17, 2022 - 07:06 PM (IST)
ਸਪੋਰਟਸ ਡੈਸਕ, (ਏਜੰਸੀ) : ਮਹਾਰਾਣੀ ਐਲਿਜ਼ਾਬੇਥ II ਦੀ ਯਾਦ ਵਿਚ ਮੌਨ ਰੱਖਣ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਇੰਗਲਿਸ਼ ਪ੍ਰੀਮੀਅਰ ਲੀਗ (ਈ. ਪੀ. ਐੱਲ.) ਫੁੱਟਬਾਲ ਮੁਕਾਬਲਾ ਮੁੜ ਸ਼ੁਰੂ ਹੋ ਗਿਆ, ਜਿਸ ਵਿਚ ਫੁਲਹਮ ਅਤੇ ਐਸਟਨ ਵਿਲਾ ਨੇ ਆਪੋ-ਆਪਣੇ ਮੈਚਾਂ 'ਚ ਜਿੱਤ ਹਾਸਲ ਕੀਤੀ। ਆਪਣੇ ਮੈਚ ਜਿੱਤੇ। ਸਿਟੀ ਗਰਾਊਂਡ ਵਿਖੇ, ਨਾਟਿੰਘਮ ਫੋਰੈਸਟ ਕੋਚ ਸਟੀਵ ਕੂਪਰ ਅਤੇ ਫੁਲਹਮ ਦੇ ਕੋਚ ਮਾਰਕੋ ਸਿਲਵਾ ਨੇ ਆਪਣੀਆਂ ਟੀਮਾਂ ਵਲੋਂ ਮਹਾਰਾਣੀ ਨੂੰ ਸ਼ਰਧਾਂਜਲੀ ਦਿੱਤੀ। ਦੂਜੇ ਪਾਸੇ, ਵਿਲਾ ਪਾਰਕ ਵਿਚ ਲਾਈਟਾਂ ਮੱਧਮ ਕਰ ਦਿੱਤੀਆਂ ਗਈਆਂ ਅਤੇ ਮਹਾਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਬਾਅਦ ਵਿੱਚ ਐਸਟਨ ਵਿਲਾ ਅਤੇ ਸਾਊਥੈਂਪਟਨ ਦੇ ਖਿਡਾਰੀਆਂ ਦੇ ਸਾਹਮਣੇ ‘ਗੌਡ ਸੇਵ ਦ ਕਿੰਗ’ ਗੀਤ ਗਾਇਆ ਗਿਆ। ਇਨ੍ਹਾਂ ਦੋਵਾਂ ਮੈਚਾਂ ਵਿੱਚ ਜਦੋਂ ਖੇਡ 70ਵੇਂ ਮਿੰਟ ਤੱਕ ਪਹੁੰਚੀ ਤਾਂ ਦਰਸ਼ਕਾਂ ਨੇ ਖੜ੍ਹੇ ਹੋ ਕੇ ਮਹਾਰਾਣੀ ਦੀ ਯਾਦ ਵਿੱਚ ਤਾੜੀਆਂ ਵਜਾਈਆਂ। 70 ਸਾਲਾਂ ਤੱਕ ਗੱਦੀ 'ਤੇ ਰਾਜ ਕਰਨ ਤੋਂ ਬਾਅਦ ਰਾਣੀ ਦੀ ਪਿਛਲੇ ਹਫਤੇ ਮੌਤ ਹੋ ਗਈ ਸੀ। ਪਹਿਲੇ ਹਾਫ 'ਚ ਪਿਛੜਨ ਤੋਂ ਬਾਅਦ ਫੁਲਹਮ ਨੇ ਦੂਜੇ ਹਾਫ 'ਚ ਛੇ ਮਿੰਟ 'ਚ ਤਿੰਨ ਗੋਲ ਕਰਕੇ ਨਾਟਿੰਘਮ ਫੋਰੈਸਟ ਨੂੰ 3-2 ਨਾਲ ਹਰਾਇਆ, ਜਦਕਿ ਐਸਟਨ ਵਿਲਾ ਨੇ ਸਾਊਥੈਂਪਟਨ ਨੂੰ 1-0 ਨਾਲ ਹਰਾਇਆ।