ਮੋਦੀ ਤੋਂ ਬਾਅਦ ਦ੍ਰਾਵਿੜ ਨੂੰ ਬਣਾਉਣਾ ਚਾਹੀਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ

Tuesday, Feb 27, 2018 - 08:36 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਅੰਡਰ-19 ਨੇ ਹਾਲ ਹੀ 'ਚ ਚੌਥੀ ਵਾਰ ਵਰਲਡ ਕੱਪ ਜਿੱਤ ਕੇ ਇਤਿਹਾਸ ਰਚ ਦਿੱਤਾ। ਜਿਸ ਦੀ ਤਾਰੀਫ ਸਾਰੇ ਦਿੱਗਜ਼ ਅਤੇ ਕ੍ਰਿਕਟ ਫੈਨਸ ਕਰ ਰਹੇ ਹਨ। ਜਿੱਤ ਦਾ ਸਿਹਰਾ ਟੀਮ ਦੇ ਨਾਲ-ਨਾਲ ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ ਜਾਂਦਾ ਹੈ। ਇਸ ਇਤਿਹਾਸਕ ਜਿੱਤ ਤੋਂ ਬਾਅਦ ਬੀ.ਸੀ.ਸੀ.ਆਈ. ਨੇ ਟੀਮ ਦੇ ਹਰ ਮੈਂਬਰ ਨੂੰ 30-30 ਲੱਖ, ਮੁੱਖ ਕੋਚ ਰਾਹੁਲ ਦ੍ਰਾਵਿੜ ਨੂੰ 50 ਲੱਖ ਅਤੇ ਕੋਚਿੰਗ ਸਟਾਫ ਨੂੰ 20-20 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ। ਜਿਸ ਤੋਂ ਰਾਹੁਲ ਨੇ ਨਿਰਾਸ਼ਾ ਜਤਾਈ ਸੀ ਅਤੇ ਬੋਰਡ ਦੇ ਸਾਹਮਣੇ ਅਪੀਲ ਕੀਤੀ ਕਿ ਮੇਰੇ ਸਮੇਤ ਸਾਰੇ ਕੋਚਿੰਗ ਸਟਾਫ ਨੂੰ ਇਕ ਬਰਾਬਰ 25 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਣੀ ਚਾਹੀਦੀ ਹੈ। ਦ੍ਰਾਵਿੜ ਦੀ ਦਰਿਆਦਿਲੀ ਨੇ ਹਰ ਕਿਸੇ ਦਾ ਦਿਲ ਜਿੱਤ ਲਿਆ, ਜਿਸ ਨਾਲ ਸੋਸ਼ਲ ਮੀਡੀਆ 'ਤੇ ਦ੍ਰਾਵਿੜ ਦੀ ਕਾਫੀ ਤਾਰੀਭਫ ਕੀਤੀ ਗਈ। ਸੰਗੀਤ ਨਿਰਦੇਸ਼ਕ ਵਿਸ਼ਾਲ ਦਦਲਾਨੀ ਨੇ ਟਵੀਟ ਕਰ ਕੇ ਕਿਹਾ ਕਿ ਅਸੀਂ ਦ੍ਰਾਵਿੜ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਚੁਣ ਸਕਦੇ ਹਾਂ। ਮੈਂ ਜਾਣਦਾ ਹਾਂ ਕਿ ਇਹ ਗੱਲ ਕੁਝ ਲੋਕਾਂ ਨੂੰ ਮੁਰਖਤਾਪੂਰਨ ਲਵੇਗੀ ਪਰ ਭਾਰਤ ਨੂੰ ਇਸ ਤਰ੍ਹਾਂ ਦੇ ਵਿਅਕਤੀ ਦੀ ਹੀ ਜਰੂਰਤ ਹੈ। ਦਦਲਾਨੀ ਤੋਂ ਇਲਾਵਾ ਫੈਨਸ ਨੇ ਵੀ ਸੋਸ਼ਲ ਮੀਡੀਆ 'ਤੇ ਦ੍ਰਾਵਿੜ ਦੀਆਂ ਤਾਰੀਫਾਂ ਦੇ ਪੁਲ ਬੰਨ੍ਹੇ।

 

 

 

 

 

 

 

 

 

 

 

 

 

 

 


ਇਸ ਇਨਾਮੀ ਰਾਸ਼ੀ 'ਚ ਭੇਦਭਾਵ ਨਾ ਹੁੰਦੇ ਹੋਏ ਹੁਣ ਮੁੱਖ ਕੋਚ ਦ੍ਰਾਵਿੜ ਅਤੇ ਸਪੋਰਟ ਸਟਾਫ ਦੋਵਾਂ ਨੂੰ 25-25 ਲੱਖ ਰੁਪਏ ਮਿਲਣਗੇ। ਦ੍ਰਾਵਿੜ ਨੇ ਇਕ ਕਾਨਫਰੰਸ ਦੌਰਾਨ ਕਿਹਾ ਕਿ ਜਿੱਤ ਦਾ ਸਿਹਰਾ ਟੀਮ ਦੇ ਮੈਂਬਰਾਂ ਦੇ ਨਾਲ-ਨਾਲ ਕੋਚਿੰਗ ਸਟਾਫ ਨੂੰ ਵੀ ਜਾਂਦਾ ਹੈ। ਉਨ੍ਹਾਂ ਨੇ ਸਖਤ ਮਿਹਨਤ ਕੀਤੀ ਹੈ। ਉਸ ਨੇ ਕਿਹਾ ਕਿ ਇਹ ਟੀਮ ਨੂੰ ਟ੍ਰੇਨਿੰਗ ਦੌਰਾਨ ਜ਼ਿਆਦਾਤਰ ਲੋਕਾਂ ਦਾ ਧਿਆਨ ਮੇਰੇ ਉੱਪਰ ਕੇਂਦਰਿਤ ਰਿਹਾ ਪਰ ਭਵਿੱਖ 'ਚ ਸਾਡੇ ਕੋਲ ਬਿਹਤਰੀਨ ਸਪੋਰਟਸ ਸਟਾਫ ਹੈ ਅਤੇ ਇਸ ਦੇ ਵਲੋਂ ਕੀਤੇ ਗਏ ਯਤਨ ਨੇ ਇਹ ਬਿਹਤਰੀਨ ਪਰਿਣਾਮ ਦਿੱਤਾ। ਮੈਨੂੰ ਉਸ ਸਮੇਂ ਸ਼ਰਮਿੰਦਗੀ ਹੁੰਦੀ ਜਦੋ ਪ੍ਰਦਰਸ਼ਨ ਦਾ ਪੂਰੀ ਸਿਹਰਾ ਟੀਮ ਦੇ ਨਾਲ ਮੈਨੂੰ ਦਿੱਤਾ ਜਾਂਦਾ ਹੈ। ਸਪੋਰਟਸ ਦੇ ਰੂਪ 'ਚ ਸਾਡੇ ਕੋਲ ਬਿਹਤਰੀਨ ਸਾਥੀ ਸਨ।


Related News